Punjab
ਨੌਜਵਾਨ ਨੇ ਕੀਤੀ ਆਤਮਹੱਤਿਆ ਨਾਨਕਾ ਪਰਿਵਾਰ ਨੇ ਕਤਲ ਦਾ ਲਾਇਆ ਆਰੋਪ , ਅੰਤਿਮ ਸੰਸਕਾਰ ਵੇਲੇ ਹੋਇਆ ਹੰਗਾਮਾ

ਜਿਲਾ ਗੁਰਦਾਸਪੁਰ ਦੇ ਪਿੰਡ ਝੰਜੀਆਂ ਵਿਖੇ ਇਕ 16 ਸਾਲ ਦੇ ਨੌਜਵਾਨ ਰਣਜੀਤ ਸਿੰਘ ਵਲੋ ਅੱਜ ਆਪਣੇ ਘਰ ਚ ਫਾਹਾ ਲੈਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਉਥੇ ਹੀ ਮ੍ਰਿਤਕ ਦੇ ਪਿਤਾ ਦਾ ਪਹਿਲਾ ਹੀ ਦੇਹਾਂਤ ਹੋ ਚੁਕਾ ਹੈ ਜਦਕਿ ਮਾਂ ਦਿਮਾਗੀ ਤੌਰ ਤੇ ਪਰੇਸ਼ਾਨ ਹੋਣ ਦੇ ਚਲਦੇ ਮ੍ਰਿਤਕ ਅਤੇ ਉਸਦੇ ਭੈਣ ਭਰਾ ਚਾਚੇ ਦੇ ਕੋਲ ਹੀ ਸਨ ਅਤੇ ਅੱਜ ਜਿਵੇ ਹੀ ਮ੍ਰਿਤਕ ਦੇ ਪਰਿਵਾਰ ਦੇ ਮੈਂਬਰ ਮ੍ਰਿਤਕ ਰਣਜੀਤ ਦਾ ਸਸਕਾਰ ਕਰਨ ਲਈ ਜਾ ਰਹੇ ਸਨ ਤਾਂ ਮ੍ਰਿਤਕ ਦਾ ਨਾਨਕੇ ਪਰਿਵਾਰ ਵਾਲਿਆ ਨੇ ਰਸਤੇ ਵਿੱਚ ਹੀ ਡੈਡਬਾਡੀ ਨੂੰ ਰੋਕ ਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਤੇ ਮੌਕੇ ਤੇ ਪੁਜੀ ਥਾਨਾਂ ਫਤਿਹਗੜ ਦੀ ਪੁਲਿਸ ਪਾਰਟੀ ਵਲੋ ਲਾਸ਼ ਨੂੰ ਕਬਜੇ ਵਿੱਚ ਲੈ ਕੇ ਬਣਦੀ ਕਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ |
ਮ੍ਰਿਤਕ ਰਣਜੀਤ ਸਿੰਘ ਦੀ ਅੰਤਿਮ ਯਾਤਰਾ ਲੈਕੇ ਜਾ ਰਹੇ ਪਰਿਵਾਰ ਨੂੰ ਰਾਹ ਚ ਰੋਕ ਮ੍ਰਿਤਕ ਦੇ ਨਾਨਕਾ ਪਰਿਵਾਰ ਵਲੋ ਮ੍ਰਿਤਕ ਰਣਜੀਤ ਸਿੰਘ ਦੇ ਨਜਦੀਕੀ ਰਿਸਤੇਦਾਰਾਂ ਤੇ ਇਲਜਾਮ ਲਗਾਇਆ ਗਿਆ ਕਿ ਉਹਨਾਂ ਵਲੋ ਰਣਜੀਤ ਦਾ ਕਤਲ ਕੀਤਾ ਹੈ ਲੇਕਿਨ ਦੂਸਰੇ ਪਾਸੇ ਮਿ੍ਤਕ ਦੇ ਭਰਾ ਰਾਜਪਾਲ ਸਿੰਘ ਭੈਣ ਰਾਜਵਿੰਦਰ ਕੌਰ ਤੇ ਚਾਚਾ ਸੁੱਚਾ ਸਿੰਘ ਦਾ ਕਹਿਣਾ ਹੈ ਇਸ ਵਿੱਚ ਕੋਈ ਵੀ ਸਚਾਈ ਨਹੀ ਕਿ ਜੋ ਆਰੋਪ ਨਾਨਕਾ ਪਰਿਵਾਰ ਵਲੋਂ ਲਗਾਏ ਜਾ ਰਹੇ ਹਨ ਉਹ ਝੂਠ ਹਨ ਅਤੇ ਉਹਨਾਂ ਕਿਹਾ ਕਿ ਸਗੋ ਨਾਨਕਾ ਪਰਿਵਾਰ ਨੇ ਤਾਂ ਸਾਡੇ ਪੀ੍ਰਵਾਰ ਦੀ ਕਦੇ ਸਾਰ ਤੱਕ ਨਹੀ ਲਈ |
ਉਥੇ ਹੀ ਮੌਕੇ ਤੇ ਪਹੁੱਚੇ ਪੁਲਿਸ ਅਧਿਕਾਰੀ ਪ੍ਰਭਜੋਤ ਸਿੰਘ ਦਾ ਕਹਿਣਾ ਸੀ ਕਿ ਰਣਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਝੰਜੀਆਂ ਨੇ ਆਤਮ ਹੱਤੀਆ ਕਰ ਲਈ ਹੈ ਮੋਤ ਦੇ ਕਾਰਣਾ ਦਾ ਪਤਾ ਕਰਨ ਲਈ ਪੋਸਟ ਮਾਰਟਮ ਕਰਵਾ ਰਹੇ ਹਾ ਤੇ ਬਣਦੀ 174 ਦੀ ਕਾਰਵਾਈ ਕੀਤੀ ਗਈ ਨਾਨਕੇ ਪ੍ਰੀਵਾਰ ਵਲੋ ਸਕਾਇਤ ਆਈ ਸੀ ਜਿਸ ਤੇ ਕਾਰਵਾਈ ਕਰਦਿਆ ਮਿ੍ਤਕ ਦੀ ਲਾਸ ਨੂੰ ਕਬਜੇ ਵਿੱਚ ਲੈ ਕੇ ਬਣਦੀ ਕਨੂੰਨੀ ਕਾਰਵਾਈ ਕਰਕੇ ਲਾਸ ਦਾ ਪੋਸਟ ਕਰਵਾਇਆ ਜਾ ਰਿਹਾ ਹੈ |