India
ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

ਤਲਵੰਡੀ ਸਾਬੋ, 25 ਮਈ, (ਮਨੀਸ਼ ਗਰਗ): ਪੰਜਾਬ ਅੰਦਰ ਕੋਰੋਨਾ ਵਾਇਰਸ ਕਰਕੇ ਲੱਗੇ ਕਰਫਿਊ ਤੋ ਬਾਅਦ ਨਸ਼ੇ ਦੀ ਚੈਨ ਟੁੱਟਦੀ ਨਜ਼ਰ ਆ ਰਹੀ ਸੀ ਪਰ ਕਰਫਿਊ ਖੁਲਦੇ ਹੀ ਨਸ਼ਾ ਫਿਰ ਪੰਜਾਬ ਦੀ ਜਵਾਨੀ ਨੂੰ ਖਾਣ ਲੱਗਾ ਹੈ ਅੱਜ ਇਤਿਹਾਸਕ ਨਗਰ ਤਲਵੰਡੀ ਸਾਬੋ ਵਿਖੇ ਇੱਕ ਨੋਜਵਾਨ ਦੀ ਨਸ਼ੇ ਦੀ ਓਵਰਡੋਜ ਨਾਲ ਮੋਤ ਹੋ ਗਈ,ਮ੍ਰਿਤਕ ਨੌਜਵਾਨ ਆਪਣੇ ਮਾਤਾ ਦਾ ਇੱਕਲੋਤਾ ਸਹਾਰਾ ਸੀ ਜਦੋ ਕਿ ਉਸ ਦੇ ਪਿਤਾ ਅਤੇ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

ਇਹ ਕੀਰਨੇ ਪਾਉਂਦੀ ਹੋਈ ਮਾਤਾ ਦੀ ਦਾ ਹੁਣ ਇੱਕੋ ਇੱਕ ਸਹਾਰਾ ਉਸ ਦਾ ਨੋਜਵਾਨ ਪੁੱਤਰ ਵੀ ਨਸ਼ੇ ਦੀ ਭੇਟ ਚੜ ਗਿਆ ਹੈ,ਕੀਰਨੇ ਪਾਉਂਦੀ ਹੋਈ ਮ੍ਰਿਤਕ ਗੁਰਮੇਲ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਨਸ਼ੇ ਕਰਨ ਦਾ ਆਦੀ ਸੀ ਤੇ ਅੱਜ ਸਵੇਰੇ ਘਰੋਂ ਕਿਸ਼ਤ ਭਰਨ ਦਾ ਕਹਿ ਕੇ ਚਲਾ ਗਿਆ ਤੇ ਤਲਵੰਡੀ ਸਾਬੋ ਆ ਕੇ ਇਸ ਨੇ ਨਸ਼ਾ ਕਰ ਲਿਆ ਜਿਸਦੀ ਪਾਰਕ ਦੇ ਵਿੱਚ ਮੌਤ ਹੋ ਗਈ। ਉਸ ਨੇ ਦੱਸਿਆ ਕਿ ਉਸ ਦਾ ਇੱਕ ਬੇਟਾ ਤੇ ਉਸ ਦਾ ਪਤੀ ਵੀ ਮਰ ਚੁੱਕਿਆ ਹੈ ਤੇ ਹੁਣ ਉਸ ਦਾ ਇਕਲੌਤਾ ਸਪੁੱਤਰ ਮਰ ਗਿਆ ਹੈ ਜਿਸ ਨਾਲ ਉਸ ਦੇ ਘਰ ਦਾ ਦੀਵਾ ਬੁੱਝ ਗਿਆ ਹੈ। ਉਸ ਨੇ ਪੰਜਾਬ ਸਰਕਾਰ ਨੂੰ ਨਸ਼ੇ ਬੰਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਮੇਰਾ ਤਾਂ ਸਾਰਾ ਘਰ ਖਰਾਬ ਹੋ ਗਿਆ ਹੈ ਕਿਸੇ ਹੋਰ ਮਾਪਿਆਂ ਦਾ ਨਸ਼ੇ ਨਾਲ ਪੁੱਤਰ ਨਾ ਮਰੇ, ਇਸ ਲਈ ਪੰਜਾਬ ਦੇ ਵਿੱਚੋਂ ਨਸ਼ਾ ਤੁਰੰਤ ਬੰਦ ਕਰਨਾ ਚਾਹੀਦਾ ਹੈ।
ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪਰਿਵਾਰ ਦੇ ਵਿੱਚ ਇਕੱਲੀ ਮਾਤਾ ਰਹਿ ਗਈ ਹੈ ਜਿਸ ਲਈ ਉਸ ਦਾ ਹੋਰ ਕੋਈ ਕਮਾਉਣ ਵਾਲਾ ਨਹੀਂ ਹੈ ਇਸ ਲਈ ਉਨ੍ਹਾਂ ਪਰਿਵਾਰ ਨੂੰ ਸਹਾਇਤਾ ਰਾਸ਼ੀ ਦੇਣ ਦੀ ਮੰਗ ਕੀਤੀ ਹੈ।
ਮ੍ਰਿਤਕ ਦੀ ਲਾਸ਼ ਅੱਜ ਤਲਵੰਡੀ ਸਾਬੋ ਦੇ ਡੱਲ ਸਿੰਘ ਪਾਰਕ ਵਿੱਚੋ ਮਿਲੀ।ਸਹਾਰਾ ਕਲੱਬ ਨੋਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਲਿਆਂਦਾ।
ਮ੍ਰਿਤਕ ਨੋਜਵਾਨ ਆਪਣੇ ਨਸ਼ੇ ਦੀ ਆਦਤ ਕਾਰਣ ਹੁਣ ਤਲਵੰਡੀ ਸਾਬੋ ਦੇ ਨਸ਼ਾ ਛੁਡਾਊ ਕੇਂਦਰ ਤੋਂ ਜੀਭ ਥੱਲੇ ਰੱਖਣ ਵਾਲੀਆਂ ਗੋਲੀਆਂ ਲੈਣ ਲਈ ਨਿੱਤ ਤਲਵੰਡੀ ਸਾਬੋ ਆਂਉਦਾ ਸੀ।ਨਸ਼ੇ ਨਾਲ ਤਲਵੰਡੀ ਸਾਬੋ ਵਿਖੇ ਇਹ ਪਹਿਲੀ ਮੌਤ ਨਹੀ ਇਸ ਤੋ ਪਹਿਲਾ ਵੀ ਕਈ ਘਰਾਂ ਦੇ ਚਿਰਾਗ ਨਸ਼ੇ ਨੇ ਬੁੱਝਾ ਦਿੱਤੇ ਹਨ।