Punjab
ਨਸ਼ੇ ਦੀ ਬਲੀ ਚੜਿਆ ਨੌਜ਼ਵਾਨ

ਨਸ਼ੇ ਦੀ ਬਲੀ ਚੜਿਆ ਗੁਰਦਾਸਪੁਰ ਦਾ ਨੌਜਵਾਨ ਪਿੰਡ ਠੱਕਰ ਸੰਧੂ ਦਾ 22 ਸਾਲਾ ਨੌਜਵਾਨ ਦਲਜੀਤ ਸਿੰਘ ਜੋ ਕਿ ਨਸ਼ੇ ਦਾ ਆਦੀ ਸੀ ਅੱਜ ਉਸਦੀ ਪਿੰਡ ਦੇ ਨੇੜੇ ਨਹਿਰ ਦੇ ਕੰਢੇ ਲਾਸ਼ ਮਿਲੀ ਮੌਕੇ ਤੇ ਪਹੁੰਚੀ ਪੁਲਸ ਵਲੋਂ ਲਾਸ਼ ਨੂੰ ਆਪਣੇ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਮੇਮ੍ਬਰਾਂ ਪਿਤਾ ਵਰਿੰਦਰ ਸਿੰਘ ਅਤੇ ਮਾਤਾ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਸਵੇਰੇ ਕੰਮ ਤੇ ਗਿਆ ਸੀ ਰਾਤ ਵਾਪਸ ਨਹੀਂ ਆਇਆ ਜਿਸ ਦੀ ਉਹਨਾਂ ਵਲੋਂ ਰਿਪੋਰਟ ਥਾਣੇ ਕਰਵਾਈ ਸੀ ਅਤੇ ਅੱਜ ਸਵੇਰੇ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਦੀ ਲਾਸ਼ ਨਹਿਰ ਦੇ ਕੰਢੇ ਪਈ ਹੈ ਉਥੇ ਹੀ ਪਰਿਵਾਰ ਨੇ ਰਾਊਂਦੇ ਕੁਰਲਾਉਂਦੇ ਆਖਿਆ ਕਿ ਸਰਕਾਰ ਤੋਂ ਮੰਗ ਹੈ ਕਿ ਨਸ਼ੇ ਦੇ ਇਸ ਮੌਤ ਦੇ ਕਾਰੋਬਾਰ ਨੂੰ ਬੰਦ ਕਰੇ ਤਾ ਜੋ ਨੌਜਵਾਨ ਬੱਚ ਸਕਣ | ਉੱਥੇ ਪਿੰਡ ਦੇ ਸਰਪੰਚ ਅਜੀਤ ਸਿੰਘ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਤਾਂ ਨਸ਼ੇ ਨੂੰ ਬੰਦ ਨਹੀਂ ਕਰ ਸਕੀਆਂ ਲੇਕਿਨ ਜੋ ਆਮ ਆਦਮੀ ਪਾਰਟੀ ਵੱਲੋਂ ਦਾਅਵਾ ਕੀਤਾ ਗਿਆ ਸੀ ਉਹ ਵੀ ਇਸ ਮਾਮਲੇ ਵਿਚ ਫੇਲ੍ਹ ਹੁੰਦੀ ਨਜ਼ਰ ਆ ਰਹੀ ਹੈ ਉਥੇ ਹੀ ਪੁਲਿਸ ਅਧਕਾਰੀ ਦਾ ਕਹਿਣਾ ਸੀ ਕਿ ਨੌਜਵਾਨ ਦੀ ਨਸ਼ੇ ਦੀ ਓਵਰਦੋਸ ਨਾਲ ਮੌਤ ਹੋਈ ਹੈ ਅਤੇ ਉਹਨਾਂ ਵਲੋਂ ਵਲੋਂ ਲਾਸ਼ ਨੂੰ ਕਬਜ਼ੇ ਚ ਲੈ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |