Punjab
ਵਿਸਾਖੀ ਵੇਖਣ ਗਏ ਨੋਜਵਾਨ ਬਿਆਸ ਦਰਿਆ ਵਿੱਚ ਰੁੜੇ
ਜਿਲਾ ਗੁਰਦਾਸਪੁਰ ਦੇ ਦੋ ਨੋਜਵਾਨ ਨਵਜੋਤ ਸਿੰਘ ਵਾਸੀ ਪਿੰਡ ਮੰਡ ਅਤੇ ਅੰਗਰੇਜ਼ ਸਿੰਘ ਪਿੰਡ ਮੰਡਿਆਲਾ ਨਜ਼ਦੀਕ ਕਸਬਾ ਘੁਮਾਣ ਸੰਗਤਾਂ ਨਾਲ ਵਿਸਾਖੀ ਮਨਾਉਣ ਚਿੱਟੇ ਸੇਰ ਅਤੇ ਪਿੰਡ ਸੇਰੋਂ ਵਿਖੇ ਗਏ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੋਹਾਂ ਨੋਜਵਾਨਾਂ ਦੇ ਪ੍ਰੀਵਾਰਕ ਮੈਂਬਰਾਂ ਨੇਂ ਦੱਸਿਆ ਕਿ ਉਕਿਤ ਦੋਵੇਂ ਨੋਜਵਾਨ ਦੋ ਵੱਖ-ਵੱਖ ਜਗ੍ਹਾ ਤੇ ਨਹਾਉਣ ਲਈ ਬਿਆਸ ਦਰਿਆ ਵਿੱਚ ਵੜ ਪਾਣੀ ਡੂੰਘਾ ਹੋਣ ਕਰਕੇ ਦੋਂਵੇਂ ਨੋਜਵਾਨ ਪਾਣੀ ਤੇਜ਼ ਵਹਾ ਵਿੱਚ ਰੁੜ ਗਏ।
ਅੰਗਰੇਜ਼ ਸਿੰਘ ਨੋਜਵਾਨ ਜਿਸ ਜਗ੍ਹਾ ਤੇ ਪਾਣੀ ਵਿੱਚ ਡੁਬਿਆ ਉਥੇ ਗੋਤਾਖੋਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ ਨੋਜਵਾਨ ਨਵਜੋਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੇ ਦੋਸ ਲਾਉਂਦਿਆ ਆਖਿਆ ਕਿ ਇੱਕ ਵਜੇ ਤੋਂ ਲੈਕੇ ਸ਼ਾਮ 6 ਵਜੇ ਤੱਕ ਪ੍ਰਸ਼ਾਸਨ ਨੂੰ ਬਾਰ ਬਾਰ ਫੋਨ ਕਰਨ ਤੇ ਵੀ ਪ੍ਰਸ਼ਾਸਨ ਨਵਜੋਤ ਸਿੰਘ ਦੀ ਭਾਲ ਕਰਨ ਲਈ ਨਹੀਂ ਪਹੁੰਚਿਆ।
ਜਿਸ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕੀਤੀ ਹੈ ਕਿ ਅਣਗਿਹਲੀ ਕਰਨ ਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ