Uncategorized
ਯੂਥ ਅਕਾਲੀ ਆਗੂ ਸੰਧੂ ਦਾ ਕਤਲ ਕਿਵੇਂ ਹੋਇਆ ਪੁਲਿਸ ਨੇ ਸੁਲਝਾਈ ਗੁੱਥੀ
ਪੁਲਿਸ ਨੇ ਸੁਲਝਾਇਆ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਦੇ ਕਤਲ ਦਾ ਮਾਮਲਾ

ਪੁਲਿਸ ਨੇ ਸੁਲਝਾਇਆ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਦੇ ਕਤਲ ਦਾ ਮਾਮਲਾ
ਸੁਖਮਨ ਸੰਧੂ ਦਾ ਪਿਸਤੌਲ ਖੋਹ ਕੇ ਉਸੇ ਨਾਲ ਹੀ ਮਾਰੀ ਸੀ ਗੋਲੀ
ਪੈਸਿਆਂ ਦੇ ਲੈਣ ਦੇਣ ਕਰਕੇ ਕੀਤਾ ਸੀ ਸੁਖਮਨ ਸੰਧੂ ਦਾ ਕਤਲ
32 ਬੋਰ ਪਿਸਤੌਲ,ਸੁਖਮਨ ਸੰਧੂ ਤੋਂ ਖੋਏ ਪੈਸੇ ਵੀ ਬਰਾਮਦ
8 ਸਤੰਬਰ ਬਠਿੰਡਾ :(ਰਾਕੇਸ਼ ਕੁਮਾਰ)ਪੰਜਾਬ ਪੁਲਿਸ ਨੇ ਦਿਖਾਈ ਆਪਣੀ ਕੁਸ਼ਲ ਕਾਰਗੁਜ਼ਾਰੀ ਅਤੇ ਇੱਕ ਕਤਲ ਦਾ ਮਾਮਲਾ ਸੁਲਝਾ ਦਿੱਤਾ ਹੈ। ਪੁਲਿਸ ਨੇ ਬਠਿੰਡਾ ‘ਚ ਹੋਏ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਦੇ ਕਤਲ ਦੇ ਮਾਮਲੇ ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ ਹੈ।
ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਸੁਖਮਨ ਸੰਧੂ ਦੇ ਕਾਤਲ ਮੁਜ਼ਰਿਮ ਸੰਜੇ ਠਾਕਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਵਾਰਦਾਤ ਵਿੱਚ ਵਰਤੇ 32 ਬੋਰ ਪਿਸਤੌਲ ਤੇ ਸੁਖਮਨ ਸੰਧੂ ਤੋਂ ਖੋਏ ਪੈਸੇ ਵੀ ਬਰਾਮਦ ਕਰ ਲਏ ਹਨ। ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਕਿਹਾ ਕਿ ਪੈਸਿਆਂ ਦੇ ਲੈਣ ਦੇਣ ਕਰਕੇ ਸੁਖਮਨ ਸੰਧੂ ਦਾ ਕਤਲ ਕੀਤਾ ਗਿਆ ਹੈ, ਕਰੀਬ ਤਿੰਨ ਸਾਲ ਪਹਿਲਾਂ ਸੁਖਮਨ ਸੰਧੂ ਨੇ ਉਸ ਤੋਂ ਤਿੰਨ ਲੱਖ ਰੁਪਏ ਵਿਆਜ ਉਤੇ ਲਏ ਸਨ ਪਰ ਅੱਜ ਤੱਕ ਨਹੀਂ ਦਿੱਤੇ ਗਏ। ਉਸ ਨੇ ਇੱਕ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪ੍ਰੰਤੂ 40 ਹਜ਼ਾਰ ਰੁਪਏ ਹੀ ਦੇ ਰਿਹਾ ਸੀ, ਜਿਸ ਕਰਕੇ ਦੋਨਾਂ ਵਿੱਚ ਤਕਰਾਰ ਹੋ ਗਈ ਅਤੇ ਸੁਖਮਨ ਦਾ ਪਿਸਤੌਲ ਖੋਹ ਕੇ ਉਸੇ ਦੇ ਹੀ ਗੋਲੀ ਮਾਰ ਦਿੱਤੀ, ਜਿਸ ਕਰਕੇ ਉਸ ਦੀ ਮੌਕੇ ਉਤੇ ਮੌਤ ਹੋ ਗਈ।
ਫਿਲਹਾਲ ਵੇਖਣਾ ਬਾਕੀ ਹੈ ਪੁਲਿਸ ਰਿਮਾਂਡ ਹਾਂਸਿਲ ਕਰਨ ਉਪਰੰਤ ਡੂੰਘਾਈ ਨਾਲ ਕਿਵੇਂ ਪੁੱਛਗਿੱਛ ਕਰੇਗੀ ਜਿਸ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
Continue Reading