Connect with us

Uncategorized

ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ

Published

on

murder

ਘਟਨਾ ਨੇੜਲੇ ਪਿੰਡ ਡਿੱਖ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਮੌਕੇ ਤੇ ਘਟਨਾ ਸਥਾਨਾਂ ਦਾ ਜ਼ਾਇਜਾ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਥਾਣਾ ਬਾਲਿਆਂਵਾਲੀ ਦੀ ਪੁਲੀਸ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਜਗਸੀਰ ਸਿੰਘ ਸੀਰਾ ਦੇ ਭਰਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ 6 ਭੈਣ-ਭਰਾ ਹਨ ਅਤੇ ਜਗਸੀਰ ਸਿੰਘ ਸਾਰਿਆਂ ਤੋਂ ਵੱਡਾ ਸੀ। ਦੋ ਦਿਨ ਪਹਿਲਾਂ ਹੀ ਜਗਸੀਰ ਸਿੰਘ ਆਪਣੇ ਸਹੁਰੇ ਘਰ ਤੋਂ ਵਾਪਿਸ ਪਿੰਡ ਆਇਆ ਸੀ ਤੇ ਪਰਸੋਂ ਦੀ ਬੀਤੀ ਰਾਤ ਘਰ ਕੁਝ ਦੱਸੇ ਬਗੈਰ ਹੀ ਬਾਹਰ ਚਲਾ ਗਿਆ। ਬੀਤੇ ਦਿਨ ਸਵੇਰੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਕ ਨੌਜਵਾਨ ਦੀ ਲਾਸ਼ ਭੈਣੀ ਚੂਹੜ ਪਿੰਡ ਵਾਲੇ ਰੋਡ ‘ਤੇ ਟਾਵਰ ਕੋਲ ਪਈ ਹੈ। ਜਦੋਂ ਉਨ੍ਹਾਂ ਉਥੇ ਜਾ ਕੇ ਵੇਖਿਆ ਤਾਂ ਲਾਸ਼ ਜਗਸੀਰ ਸਿੰਘ ਦੀ ਸੀ ਜੋ ਕਿ ਨਗਨ ਅਵਸਥਾ ਵਿਚ ਸੀ ਅਤੇ ਉਸ ‘ਤੇ ਤੇਜ਼ ਹਥਿਆਰਾਂ ਨਾਲ ਵਾਰ ਕੀਤਾ ਗਿਆ ਸੀ। ਥਾਣਾ ਬਾਲਿਆਂਵਾਲੀ ਦੇ ਮੁਖੀ ਦਰਸ਼ਨ ਸਿੰਘ ਐਸ.ਐਚ.ਓ. ਨੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।