Punjab
ਜ਼ੀਰਕਪੁਰ : 25 ਮਿੰਟ ਤੱਕ ਲਿਫਟ ‘ਚ ਫੱਸੇ ਰਹੇ ਮਾਂ ਅਤੇ ਮਾਸੂਮ ਬੱਚਾ,ਨਹੀਂ ਆਇਆ ਕੋਈ ਸੁਰੱਖਿਆ ਗਾਰਡ

ਜ਼ੀਰਕਪੁਰ 6 ਦਸੰਬਰ 2023: ਜ਼ੀਰਕਪੁਰ ‘ਚ VIP ਰੋਡ ‘ਤੇ ਸਥਿਤ ਸਾਵਿਤਰੀ ਗ੍ਰੀਨ ਸੋਸਾਇਟੀ ‘ਚ ਇੱਕ ਔਰਤ ਆਪਣੇ ਬੱਚੇ ਨਾਲ ਕਰੀਬ 25 ਮਿੰਟ ਲੀਫਟ ‘ਚ ਫੱਸੀ ਰਹੀ| ਓਥੇ ਹੀ ਦੱਸਿਆ ਜਾ ਰਿਹਾ ਹੈ ਕਿ ਘਟਨਾ ਉਸ ਸਮੇਂ ਵਾਪਰੀ ਜਦੋਂ ਔਰਤ ਆਪਣੇ ਬੱਚੇ ਨੂੰ ਸਕੂਲ ਛੱਡਣ ਜਾ ਰਹੀ ਸੀ ਅਤੇ ਜਿਵੇਂ ਹੀ ਉਹ ਲਿਫਟ ਦੇ ਅੰਦਰ ਆਈ ਤਾਂ ਅਚਾਨਕ ਲਿਫਟ ਬੰਦ ਹੋ ਗਈ| ਦੋਵੇਂ ਕਰੀਬ 25 ਮਿੰਟ ਤੱਕ ਲਿਫਟ ‘ਚ ਹੀ ਫੱਸੇ ਰਹੇ| ਘਟਨਾ ਬਾਰੇ ਮੀਨਾਕਸ਼ੀ ਸਿੰਘ ਨੇ ਦੱਸਿਆ ਕਿ ਉਹ ਚੌਥੀ ਮੰਜ਼ਿਲ ਤੋਂ ਹੇਠਾਂ ਆਉਣ ਲਈ ਲਿਫਟ ‘ਚ ਗਈ ਸੀ| ਇਸ ਦੌਰਾਨ ਅਚਾਨਕ ਲਿਫਟ ਬੰਦ ਹੋ ਗਈ ਤੇ ਜਦੋਂ 25 ਮਿੰਟ ਤੱਕ ਲਿਫਟ ਨਹੀਂ ਚਲੀ ਤਾਂ ਉਸ ਨੇ ਆਪਣੇ ਪਤੀ ਨੂੰ ਫੋਨ ਕਰਕੇ ਇਸ ਬਾਰੇ ਸੂਚਨਾ ਦਿੱਤੀ, ਮੀਨਾਕਸ਼ੀ ਸਿੰਘ ਨੇ ਦੱਸਿਆ ਕਿ ਕਰੀਬ 25 ਮਿੰਟ ਤੱਕ ਫਸੇ ਰਹਿਣ ਤੋਂ ਬਾਅਦ ਉਸ ਨੂੰ ਲਿਫਟ ਤੋਂ ਬਾਹਰ ਕੱਢਿਆ ਗਿਆ| ਔਰਤ ਦੇ ਪਤੀ ਹਰਮੀਤ ਸਿੰਘ ਨੇ ਦੱਸਿਆ ਕਿ ਲਿਫਟ ਬੰਦ ਹੋਣ ‘ਤੇ ਉਸਦੀ ਪਤਨੀ ਨੇ ਐਮਰਜੈਂਸੀ ਅਲਾਰਮ ਵਜਾਇਆ ਪਰ ਕੋਈ ਵੀ ਮਦਦ ਲਈ ਨਹੀਂ ਆਇਆ| ਪੀੜਤਾ ਨੇ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਨੈੱਟਵਰਕ ਨਾ ਹੋਣ ਕਾਰਨ ਕਾਲ ਨਹੀਂ ਲੱਗੀ| ਕਈ ਕੋਸ਼ਿਸ਼ਾਂ ਤੋਂ ਬਾਅਦ ਫੋਨ ਦੀ ਘੰਟੀ ਵੱਜੀ ਤੇ ਉਸਦੀ ਪਤਨੀ ਨੇ ਦੱਸਿਆ ਕਿ ਉਹ ਲਿਫਟ ਵਿੱਚ ਫਸ ਗਈ ਹੈ|