Punjab
ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਪੰਜਾਬੀਆਂ ‘ਤੇ ਬੀਬੀ ਜਗੀਰ ਦਾ ਬਿਆਨ
![](https://worldpunjabi.tv/wp-content/uploads/2025/02/Cut-to-Cut-DONT-DELETE-37.png)
BIBI JAGIR KAUR : ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਵਾਪਸ ਪੁੱਜੇ ਪਰਿਵਾਰਾ ਦੇ ਮੈਂਬਰਾ ਦੇ ਹਲਾਤਾਂ ਨੂੰ ਲੈਕੇ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਿਆਨ ਸਾਹਮਣੇ ਆਇਆ ਹੈ । ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਜਿਨ੍ਹਾਂ ਪਰਿਵਾਰਾ ਦੇ ਮੈਂਬਰ ਅਮਰੀਕਾ ਵਿਚ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਗਏ ਸਨ ਪਰ ਅੱਜ ਵਾਪਸ ਪਰਤਣ ਨਾਲ ਜਿੱਥੇ ਬੱਚਿਆ ਦਾ ਰੋਜ਼ਗਾਰ ਖ਼ਤਮ ਹੋ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਬੱਚੇ ਕਿਹੜੇ ਕਿਹੜੇ ਹਲਾਤਾਂ ‘ਚ ਲੰਘ ਕੇ ਆਪਣਾ ਦੇਸ਼ ਛੱਡ ਕੇ ਬਾਹਰ ਜਾਂਦੇ ਹਨ । ਕੁੱਝ ਪੰਜਾਬ ਦੇ ਹਾਲਤ ਅਤੇ ਦੇਸ਼ ਦੇ ਹਲਾਤ ਇਸ ਤਰ੍ਹਾਂ ਦੇ ਬਣੇ ਹੋਏ ਹਨ ਕਿ ਨੌਜਵਾਨ ਨੂੰ ਆਪਣੇ ਦੇਸ਼ ਰਹਿ ਕੇ ਪੂਰਾ ਰੁਜ਼ਗਾਰ ਨਹੀਂ ਮਿਲ ਰਿਹਾ ਅਤੇ ਰੁਜ਼ਗਾਰ ਲਈ ਉਨ੍ਹਾਂ ਨੂੰ ਆਪਣਾ ਦੇਸ਼ ਛੱਡ ਕੇ ਬਾਹਰ ਜਾਣਾ ਪੈਂਦਾ ਹੈ | ਪਰਿਵਾਰ ਆਪਣੇ ਬੱਚਿਆਂ ਨੂੰ ਨਸ਼ਿਆਂ ਨੂੰ ਦੂਰ ਰੱਖਣ ਲਈ ਗੈਰ ਕਾਨੂੰਨੀ ਢੰਗ ਦਾ ਸਹਾਰਾ ਲੈਂਦੇ ਹਨ ।
- ‘ਅਮਰੀਕਾ ‘ਚ ਰੋਜ਼ੀ-ਰੋਟੀ ਕਮਾਉਣ ਗਏ ਸੀ ਨੌਜਵਾਨ’
- ‘ਨੌਜਵਾਨਾਂ ਨੂੰ ਇੱਥੇ ਸੁਰੱਖਿਆ ਤੇ ਰੁਜ਼ਗਾਰ ਨਹੀਂ ਮਿਲਦਾ’
- ‘ਲੋਕੀਂ ਆਪਣੇ ਬੱਚੇ ਲੁਕਾਉਂਦੇ ਬਚਾਉਂਦੇ ਫਿਰਦੇ ਨੇ’
- ‘ਪਰ ਜਦੋਂ ਸੁਰੱਖਿਆ ਅਤੇ ਬੁਨਿਆਦੀ ਸਹੂਲਤਾਂ ਨਾ ਮਿਲਣ’
- ‘ਤਾਂ ਕਰਕੇ ਮਜਬੂਰਨ ਬਾਹਰ ਜਾਂਦੇ ਨੇ ਨੌਜਵਾਨ’
- ‘ਭਾਰਤ ਸਰਕਾਰ ਨੂੰ ਅਮਰੀਕਾ ਨਾਲ ਕਰਨੀ ਚਾਹੀਦੀ ਸੀ ਗੱਲਬਾਤ’