Punjab
ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲ ਸਕਣਗੇ CM ਮਾਨ
10 ਅਪ੍ਰੈਲ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸੰਜੇ ਸਿੰਘ ਨੇ ਤਿਹਾੜ ਜੇਲ੍ਹ ‘ਚ ਬੰਦ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਜੀ ਨੂੰ ਮਿਲਣ ਜਾਣਾ ਸੀ। ਜੋ ਕਿ ਹੁਣ ਨਹੀ ਮਿਲ ਪਾਉਣਗੇ। ਦੱਸ ਦੇਈਏ ਕਿ ਤਿਹਾੜ ਜੇਲ੍ਹ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਸ ਤੋਂ ਇਨਕਾਰ ਕਰ ਦਿੱਤਾ ਹੈ।
ਕੱਲ੍ਹ ਪੰਜਾਬ ਦੇ CM ਭਗਵੰਤ ਮਾਨ ਅਤੇ ਸੰਜੇ ਸਿੰਘ ਦੀ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਤੈਅ ਹੋ ਗਈ ਹੈ। ਸੂਤਰਾਂ ਅਨੁਸਾਰ ਇਸ ਮੀਟਿੰਗ ਲਈ ਰਸਮੀ ਕਾਰਵਾਈਆਂ ਵੀ ਪੂਰੀਆਂ ਕਰ ਲਈਆਂ ਗਈਆਂ ਸਨ ਅਤੇ ਮੀਟਿੰਗ ਦੁਪਹਿਰ 1 ਵਜੇ ਹੋਣੀ ਸੀ ਪਰ ਰਾਤ ਨੂੰ ਅਚਾਨਕ ਰੱਦ ਕਰ ਦਿੱਤੀ ਗਈ। ਇਸ ਤੋਂ ਬਾਅਦ ਤਿਹਾੜ ਜੇਲ੍ਹ ਵੱਲੋਂ ਮੁਲਾਕਾਤ ਦੀ ਨਵੀਂ ਤਰੀਕ ਦਿੱਤੀ ਜਾਵੇਗੀ।
ਮੁਲਾਕਾਤ ਦੀ ਮਿਲੇਗੀ ਨਵੀਂ ਤਰੀਕ
ਤਿਹਾੜ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇਲ੍ਹ ਦੇ ਆਪਣੇ ਨਿਯਮ ਹਨ ਅਤੇ ਜੇਲ੍ਹ ਪ੍ਰਸ਼ਾਸਨ ਜੇਲ੍ਹ ਮੈਨੂਅਲ ਅਨੁਸਾਰ ਚੱਲਦਾ ਹੈ। ਬੁੱਧਵਾਰ ਨੂੰ ਕੇਜਰੀਵਾਲ ਨੂੰ ਮਿਲਣ ਲਈ ਜੇਲ੍ਹ ਪ੍ਰਸ਼ਾਸਨ ਨੂੰ ਪੱਤਰ ਲਿਖਿਆ ਗਿਆ ਸੀ। ਤਿਹਾੜ ਜੇਲ੍ਹ ਦੇ ਡੀ.ਆਈ.ਜੀ ਇਸ ਪੱਤਰ ਦਾ ਜਵਾਬ ਦੇਣਗੇ। ਪੱਤਰ ਵਿੱਚ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਮੀਟਿੰਗ ਦੀਆਂ ਕੁਝ ਤਰੀਕਾਂ ਵੀ ਦੱਸੀਆਂ ਜਾਣਗੀਆਂ। ਇਸ ਤੋਂ ਬਾਅਦ ਜੇਕਰ ਸੰਜੇ ਅਤੇ ਭਗਵੰਤ ਮਾਨ ਚਾਹੁਣ ਤਾਂ ਉਹ ਉਸੇ ਦਿਨ ਅਰਵਿੰਦ ਕੇਜਰੀਵਾਲ ਨੂੰ ਮਿਲ ਸਕਦੇ ਹਨ।