Connect with us

Punjab

ਆਸਟਰੇਲੀਆ ‘ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ

Published

on

ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਗੱਗੋਮਾਹਲ ਦੇ ਅਵਰਿੰਦਰ ਸਿੰਘ ਦੀ ਆਸਟਰੇਲੀਆਂ ਦੇ ਸ਼ਹਿਰ ਸਿਡਨੀ ਵਿਖੇ ਇੱਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਤੋਂ ਬਾਅਦ ਪੂਰੇ ਪਿੰਡ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਪਰਿਵਾਰ ਅਤੇ ਰਿਸ਼ਤੇਦਾਰ ਦਾ ਰੋ ਕੇ ਬੁਰਾ ਹਾਲ ਹੈ । ਉਥੇ ਹੀ ਸਰਕਾਰ ਕੋਲੋਂ ਆਪਣੇ ਨੌਜਵਾਨ ਪੁੱਤ ਅਰਵਿੰਦਰ ਸਿੰਘ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਪਰਿਵਾਰ ਅੰਤਿਮ ਰਸਮਾ ਆਪਣੀਆਂ ਅੱਖਾਂ ਮੂਹਰੇ ਕਰ ਸਕੇ।

ਅਵਰਿੰਦਰ ਦੇ ਘਰਦਿਆਂ ਦਾ ਰੋਂ-ਰੋਂ ਹੋਇਆ ਬੁਰਾ ਹਾਲ

ਇਸ ਸਬੰਧੀ ਮ੍ਰਿਤਕ ਅਵਰਿੰਦਰ ਸਿੰਘ (31) ਦੇ ਪਿਤਾ ਨਿਰਮਲ ਸਿੰਘ ਅਤੇ ਹੋਰਨਾਂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅਵਰਿੰਦਰ ਦਾ 2015 ਵਿੱਚ ਵਿਆਹ ਹੋਇਆ ਸੀ ।2016 ਵਿੱਚ ਉਹ ਆਪਣੀ ਪਤਨੀ ਨਾਲ ਆਸਟਰੇਲੀਆਂ ਦੇ ਸ਼ਹਿਰ ਮੈਲਬੌਰਨ ਚਲਾ ਗਿਆ ਸੀ। ਇਸ ਤੋਂ ਬਾਅਦ 7 ਸਾਲ ਬਾਅਦ ਉਹ 20 ਫਰਵਰੀ 2024 ਨੂੰ ਆਪਣੇ ਘਰ ਪਰਤਿਆ ਅਤੇ 28 ਅਪ੍ਰੈਲ 2024 ਨੂੰ ਪਰਿਵਾਰ ਸਮੇਤ ਮੈਲਬੌਰਨ ਵਾਪਸ ਚਲਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਅਵਰਿੰਦਰ ਸਿੰਘ ਸਿੰਘ ਟਰੱਕ ਲੈ ਕੇ ਸਿਡਨੀ ਗਿਆ ਸੀ, ਜਿੱਥੇ ਟਰੱਕ ਦੀ ਤਰਪਾਲ ਦੀ ਮੁਰੰਮਤ ਕਰਦੇ ਸਮੇਂ ਉਹ ਟਰੱਕ ਤੋਂ ਹੇਠਾਂ ਡਿੱਗ ਗਿਆ ਅਤੇ ਉਸ ਦਾ ਸਿਰ ਜ਼ਮੀਨ ‘ਤੇ ਜਾ ਵੱਜਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ।

ਉਨ੍ਹਾਂ ਨੇ ਦੱਸਿਆ ਕਿ ਅਵਰਿੰਦਰ ਉਸ ਦਾ ਇਕਲੌਤਾ ਪੁੱਤਰ ਸੀ । ਉਹ ਆਪਣੇ ਪਿੱਛੇ 6 ਸਾਲ 6 ਮਹੀਨੇ ਦੀਆਂ ਦੋ ਧੀਆਂ ਅਤੇ ਪਤਨੀ ਛੱਡ ਗਿਆ ਹੈ। ਅਵਰਿੰਦਰ ਦੀ ਮਾਂ ਅਮਰਜੀਤ ਕੌਰ ਦਾ ਬੁਰਾ ਹਾਲ ਹੈ । ਅਮਰਜੀਤ ਕੌਰ ਨੇ ਦੱਸਿਆ ਕਿ 7 ਸਾਲ ਬਾਅਦ ਉਸ ਦਾ ਲੜਕਾ ਆਪਣੇ ਬੱਚਿਆਂ ਅਤੇ ਪਤਨੀ ਨਾਲ ਉਸ ਦੇ ਘਰ ਉਸ ਨੂੰ ਮਿਲਣ ਆਇਆ ਸੀ।  ਜਿੱਥੇ ਉਹ ਆਪਣੇ ਖੇਤਾਂ ਵਿੱਚ ਕੰਮ ਕਰਦਾ ਸੀ ਅਤੇ ਉਨ੍ਹਾਂ ਲਈ ਨਵਾਂ ਟਰੈਕਟਰ ਵੀ ਲੈ ਕੇ ਆਇਆ ਸੀ। ਉਹ ਆਸਟਰੇਲੀਆਂ ਦੀ ਪੀ.ਆਰ ਪ੍ਰਾਪਤ ਕਰੇਗਾ ਅਤੇ ਫਿਰ ਦਸੰਬਰ ਤੱਕ ਮੁੜ ਆਪਣੇ ਘਰ ਪਰਤਣਗੇ ਅਤੇ ਉਨ੍ਹਾਂ ਨਾਲ ਮੁਲਾਕਾਤ ਕਰਨਗੇ ਅਤੇ ਗੁਰੂ ਘਰ ਜਾ ਕੇ ਸ਼ੁਕਰਾਨਾ ਕਰਨਗੇ। ਅਵਰਿੰਦਰ ਦੇ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਦੇਹ ਭਾਰਤ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਇਕਲੌਤੇ ਪੁੱਤਰ ਨੂੰ ਆਖਰੀ ਵਾਰ ਆਪਣੀਆਂ ਅੱਖਾਂ ਨਾਲ ਦੇਖ ਸਕਣ।