India
ਇਜ਼ਰਾਈਲ ਨੇ ਲਿਬਨਾਨ ‘ਤੇ ਕੀਤਾ ਹਮਲਾ, 492 ਲੋਕਾਂ ਦੀ ਮੌਤ
ਇਜ਼ਰਾਈਲ ਨੇ ਲਿਬਨਾਨ ‘ਤੇ ਜ਼ਬਰਦਸਤ ਹਮਲਾ ਕੀਤਾ ਹੈ। ਪਿਛਲੇ ਇੱਕ ਸਾਲ ਵਿੱਚ ਇਜ਼ਰਾਈਲ ਨੇ ਲਿਬਨਾਨ ਉੱਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 492 ਲੋਕਾਂ ਦੀ ਮੌਤ ਹੋ ਚੁੱਕੀ ਹੈ। 18 ਸਾਲ ਦੇ ਵਿੱਚ ਇਹ ਸਭ ਤੋਂ ਵੱਡਾ ਹਮਲਾ ਹੈ |
ਲਿਬਨਾਨ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ 80 ਹਜ਼ਾਰ ਤੋਂ ਵੱਧ ਇਜ਼ਰਾਈਲੀ ਸ਼ੱਕੀ ਕਾਲਾਂ ਨੂੰ ਟਰੇਸ ਕੀਤਾ ਹੈ ਅਤੇ ਉਨ੍ਹਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਹਿਜ਼ਬੁੱਲਾ ਨੇ ਇਜ਼ਰਾਈਲ ‘ਤੇ ਗੰਭੀਰ ਹਮਲੇ ਕੀਤੇ ਸਨ। ਉੱਤਰੀ ਇਜ਼ਰਾਈਲ ਵਿੱਚ 100 ਤੋਂ ਵੱਧ ਰਾਕੇਟ, ਮਿਜ਼ਾਈਲਾਂ ਅਤੇ ਡਰੋਨ ਦਾਗੇ ਗਏ।
ਹਮਲਿਆਂ ਸਬੰਧੀ ਇਜ਼ਰਾਇਲੀ ਫੌਜ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸੋਮਵਾਰ ਨੂੰ ਕੀਤੇ ਗਏ ਹਮਲੇ ‘ਚ ਕਰੀਬ 300 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਹਿਜ਼ਬੁੱਲਾ ਨੇ ਹਥਿਆਰਾਂ ਦਾ ਭੰਡਾਰ ਕੀਤਾ ਹੋਇਆ ਸੀ। ਕੁਝ ਹਮਲੇ ਦੱਖਣੀ ਅਤੇ ਪੂਰਬੀ ਬੇਕਾ ਘਾਟੀ ਦੇ ਕਸਬਿਆਂ ਦੇ ਰਿਹਾਇਸ਼ੀ ਖੇਤਰਾਂ ਵਿੱਚ ਹੋਏ। ਇੱਕ ਹਮਲਾ ਮੱਧ ਲੇਬਨਾਨ ਵਿੱਚ ਬਾਈਬਲੋਸ ਦੇ ਜੰਗਲੀ ਖੇਤਰ ਵਿੱਚ ਹੋਇਆ, ਲਿਬਨਾਨ ਦੀ ਰਾਜਧਾਨੀ ਬੇਰੂਤ ਦੇ ਉੱਤਰ ਵਿੱਚ ਸਰਹੱਦ ਤੋਂ 80 ਮੀਲ ਤੋਂ ਵੱਧ ਉੱਤਰ ਵੱਲ।