Corona Virus
ਕੈਨੇਡਾ ਜਲਦ ਲਾਂਚ ਕਰੇਗਾ ਕੋਰੋਨਾ ਵਾਇਰਸ ਸੰਪਰਕ ਟ੍ਰੇਸਿੰਗ ਸਮਾਰਟਫੋਨ ਐਪ
19 ਜੂਨ : ਕੋਰੋਨਾ ਮਹਾਂਮਾਰੀ ਦਾ ਕਹਿਰ ਪੂਰੀ ਦੁਨੀਆਂ ਭਰ ‘ਚ ਫੈਲਿਆ ਹੋਇਆ ਹੈ, ਜਿਸਦੇ ਚਲਦਿਆਂ ਕੈਨਡਾ ਜਲਦ ਹੀ ਕੋਰੋਨਾ ਵਾਇਰਸ ਸੰਪਰਕ ਟ੍ਰੇਸਿੰਗ ਸਮਾਰਟਫੋਨ ਐਪ ਲਾਂਚ ਕਰੇਗਾ। ਇਸ ਦੀ ਜਾਣਕਾਰੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿੱਤੀ ਹੈ। ਜਾਣਕਾਰੀ ਦੇ ਅਨੁਸਾਰ ਇਸ ਐਪ ਨਾਲ ਕੋਰੋਨਾ ਪੌਜ਼ਿਟਿਵ ਵਿਅਕਤੀ ਦੇ ਸਪੰਰਕ ‘ਚ ਆਉਣ ‘ਤੇ ਚੇਤਾਵਨੀ ਮਿਲੇਗੀ। ਇਸ ਐਪ ਦਾ ਪ੍ਰੀਖਣ ਓਟਾਰੀਓ ‘ਚ ਹੋਵੇਗਾ ਅਤੇ ਲੋਕ ਆਪਣੀ ਮਰਜ਼ੀ ਨਾਲ ਇਸ ਨੂੰ ਡਾਊਨਲੋਡ ਵੀ ਕਰ ਸਕਣਗੇ।
ਇਸਦੇ ਨਾਲ ਹੀ ਟਰੂਡੋ ਨੇ ਕਿਹਾ ਕਿ ਕੈਨੇਡੀਅਨ ਪ੍ਰਾਈਵਸੀ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਕਿਸੇ ਦੀ ਨਿਜ਼ੀ ਜਾਣਕਾਰੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਅਤ ਨਾ ਹੀ ਕਿਸੇ ਨਾਲ ਸਾਂਝੀ ਕੀਤੀ ਜਾਵੇਗੀ। ਇਸਦੇ ਨਾਲ ਹੀ ਕਿਸੇ ਦੀ ਲੋਕੇਸ਼ਨ ਨੂੰ ਵੀ ਟਰੇਸ ਕੀਤਾ ਜਾਵੇਗਾ।