Corona Virus
ਕੋਰੋਨਾ ਵਾਇਰਸ ਤੋਂ ਪੀੜਿਤ ਗਿਆਨੀ ਨਿਰਮਲ ਸਿੰਘ ਰਾਗੀ ਨਹੀਂ ਰਹੇ, ਤੜਕੇ ਸਾਡੇ ਚਾਰ ਵਜੇ ਤੋੜਿਆ ਦੱਮ

ਟੈਸਟ positive ਆਉਣ ਤੋਂ ਬਾਅਦ ਸਨ ਵੈਂਟੀਲੇਟਰ ‘ਤੇ, ਪੰਥਕ ਹਲਕਿਆਂ ਚ ਸੋਗ ਦੀ ਲਹਿਰ
ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਹੁਜ਼ੂਰੀ ਰਾਗੀ ਗਿਆਨੀ ਨਿਰਮਲ ਸਿੰਘ ਖਾਲਸਾ ਜੀ ਅਕਾਲ ਚਲਾਣਾ ਕਰ ਗਏ ਨੇ। 21 ਮਾਰਚ ਤੋਂ ਹਸਪਤਾਲ ਚ ਭਰਤੀ ਖ਼ਾਲਸਾ ਜੀ ਕੋਰੋਨਾ ਵਾਇਰਸ ਤੋਂ ਪੀੜਿਤ ਸਨ ਅਤੇ ਉਹਨਾਂ ਦਾ ਟੈਸਟ ਬੀਤੇ ਦਿੰਨ ਹੀ positive ਆਇਆ ਸੀ।
ਵੈਂਟੀਲੇਟਰ ਤੇ ਪਾਏ ਜਾਣ ਤੋਂ ਬਾਅਦ ਗਿਆਨੀ ਖ਼ਾਲਸਾ ਜੀ ਦੀ ਤਬੀਅਤ ਲਗਾਤਾਰ ਖਰਾਬ ਹੋ ਰਹੀ ਸੀ। ਦਮੇ ਦੀ ਸਮੱਸਿਆ ਨਾਲ ਸਾਹ ਲੈਣ ਚ ਲਗਾਤਾਰ ਦਿੱਕਤ ਦੇ ਚਲਦਿਆਂ ਪਦਮ ਸ਼੍ਰੀ ਗਿਆਨੀ ਖਾਲਸਾ ਜੀ ਨੇ ਅੱਜ ਤੜਕੇ ਦਮ ਤੋੜ ਦਿੱਤਾ।
ਗਿਆਨੀ ਨਿਰਮਲ ਸਿੰਘ ਖਾਲਸਾ ਜੀ ਦੀ ਮੌਤ ਨਾਲ ਪੰਥਕ ਹਲਕਿਆਂ ਚ ਗਹਿਰਾ ਸਦਮਾ ਮਹਿਸੂਸ ਕੀਤਾ ਜਾ ਰਿਹਾ ਹੈ। ਖਾਲਸਾ ਜੀ 21 ਮਾਰਚ ਤੋਂ ਹਸਪਤਾਲ ਭਰਤੀ ਸਨ।