Uncategorized
ਗੁਰੂ ਰੰਧਾਵਾ ਦੀ ਨਵੀਂ ਫ਼ਿਲਮ ਸ਼ਾਹਕੋਟ ਨੂੰ ਲੈ ਕੇ ਖੜ੍ਹਾ ਹੋਇਆ ਨਵਾਂ ਵਿਵਾਦ
ਸ਼ਿਵ ਸੈਨਾ ਪੰਜਾਬ ਦੇ ਆਗੂਆਂ ਨੇ ਡਡਵਾਂ ਚੌਕ ਧਾਰੀਵਾਲ ਵਿਖੇ ਵਿਵਾਦਿਤ ‘ਸ਼ਾਹਕੋਟ’ ਫ਼ਿਲਮ ਦੇ ਪੋਸਟਰ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। ਜਥੇਬੰਦੀ ਦੇ ਸੂਬਾ ਪ੍ਰਧਾਨ ਰੋਹਿਤ ਮਹਾਜਨ ਨੇ ਕਿਹਾ ਕਿ ਉਹ ਇਸ ਫ਼ਿਲਮ ਨੂੰ ਪੰਜਾਬ ਦੇ ਕਿਸੇ ਵੀ ਸਿਨੇਮਾ ਘਰ ’ਚ ਨਹੀਂ ਦਿਖਾਉਣ ਦੇਣਗੇ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਵਿਜੀਲੈਂਸ ਵਿਭਾਗ ਤੋਂ ਜਾਂਚ ਕਰਵਾਈ ਜਾਵੇ। ਇਸ ਮੌਕੇ ਪਵਨ ਵਰਮਾ, ਜੋਗਿੰਦਰ ਸਰਮਾ, ਰਾਕੇਸ, ਅਮਿਤ, ਰਮੇਸ਼, ਅਜੇ ਆਦਿ ਹਾਜ਼ਰ ਸਨ।
ਰਾਜੀਵ ਢੀਂਗਰਾ ਨੇ ਫ਼ਿਲਮ ‘ਸ਼ਾਹਕੋਟ’ ਨੂੰ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ। ‘ਜੋਲਵ ਪੰਜਾਬ’ ਅਤੇ ‘ਫਿਰੰਗੀ’ ਵਰਗੀਆਂ ਫ਼ਿਲਮਾਂ ਲਈ ਜਾਣੇ ਜਾਂਦੇ ਹਨ। ‘ਸ਼ਾਹਕੋਟ’ ਦਾ ਨਿਰਮਾਣ ਅਨਿਰੁੱਧ ਮੋਹਤਾ ਨੇ ਕੀਤਾ ਹੈ। ਯੁਵਕ ਅਤੇ ਗਤੀਸ਼ੀਲ ਉਦਮੀ ਅਨਿਰੁੱਧ ਮੋਹਤਾ Aim7sky Studios ਦੇ ਮਾਲਕ ਹਨ, ਜਿਨ੍ਹਾਂ ਨੇ ਇਸ ਫ਼ਿਲਮ ਨੂੰ 751 Films ਅਤੇ ਰਾਪਾਨੁਈ ਦੀਆਂ ਫ਼ਿਲਮਾਂ ਦੇ ਨਾਲ ਪੇਸ਼ ਕੀਤਾ ਹੈ। ਮਿਊਜ਼ਿਕ ਅਤੇ ਬੈਕ ਗ੍ਰਾਊਂਡ ਸਕੋਰ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਦਾ ਹੈ।
ਫ਼ਿਲਮ ‘ਸ਼ਾਹਕੋਟ’ 4 ਅਕਤੂਬਰ ਨੂੰ ਵਿਸ਼ਵ ਭਰ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਵਾਲੀ ਹੈ। ‘ਸ਼ਾਹਕੋਟ’ ਨੂੰ ਸੇਵਨ ਕਲਰਸ ਦੁਆਰਾ ਥੀਏਟਰਾਂ ‘ਚ ਡਿਸਟ੍ਰਿਬੁਟ ਕੀਤਾ ਜਾ ਰਿਹਾ ਹੈ।