Connect with us

Punjab

ਨਜਾਇਜ਼ ਮਾਈਨਿੰਗ ‘ਤੇ ਪਠਾਨਕੋਟ ਪੁਲਿਸ ਦੀ ਕਾਰਵਾਈ, 3 ਪੋਕਲੈਨ ਮਸ਼ੀਨਾਂ ਸਣੇ 7 ਟਿੱਪਰ ਕੀਤੇ ਕਾਬੂ

Published

on

10 ਅਪ੍ਰੈਲ 2024: ਪਠਾਨਕੋਟ ਪੁਲਿਸ ਵੱਲੋਂ ਲਗਾਤਾਰ ਨਜਾਇਜ਼ ਮਾਈਨਿੰਗ ਦੇ ਉੱਪਰ ਸਖ਼ਤੀ ਵਰਤੀ ਜਾ ਰਹੀ ਹੈ। ਜਿਸ ਦੇ ਚਲਦੇ ਅੱਜ ਥਾਣਾ ਤਾਰਾਗੜ੍ਹ ਪੁਲਿਸ ਨੇ ਮਿਲੀ ਜਾਣਕਾਰੀ ਦੇ ਤਹਿਤ ਪਿੰਡ ਗਜੂੰ ਜਗੀਰ ਕੋਲ਼ ਛਾਪੇਮਾਰੀ ਕੀਤੀ ਤਾਂ ਇੱਕ ਕਰੈਸ਼ਰ ਮਾਲਿਕ ਵੱਲੋਂ ਨਜਾਇਜ਼ ਮਾਈਨਿੰਗ ਕਰਵਾਈ ਜਾ ਰਹੀ ਸੀ। ਜਿਸ ਦੇ ਚਲਦੇ ਥਾਣਾ ਤਾਰਾਗੜ੍ਹ ਦੀ ਪੁਲਿਸ ਨੇ ਮੌਕੇ ਤੇ ਤਿੰਨ ਪੋਕਲੈਂਨ ਮਸ਼ੀਨ 7 ਟਿੱਪਰ ਕਾਬੂ ਕੀਤੇ ਅਤੇ ਤਿੰਨ ਡਰਾਈਵਰ ਵੀ ਹਿਰਾਸਤ ਦੇ ਵਿੱਚ ਲਏ ਹਨ। ਜਿਸਦੇ ਆਧਾਰ ਤੇ ਪੁਲਿਸ ਕਰੈਸ਼ਰ ਮਾਲਿਕ ਅਤੇ ਹੋਰ ਲੋਕਾਂ ਤੇ ਵੀ ਕਾਰਵਾਈ ਕਰ ਮਾਮਲਾ ਦਰਜ ਕਰ ਰਹੀ ਹੈ। ਫਿਲਹਾਲ ਮਾਈਨਿੰਗ ਵਿਭਾਗ ਇਸ ਪੂਰੇ ਮਾਮਲੇ ਦੀ ਜਾਂਚ ਵੀ ਕਰ ਰਿਹਾ ਹੈ ਕਿ ਆਖਿਰ ਕਰੈਸ਼ਰ ਮਾਲਕ ਵੱਲੋਂ ਕਿੰਨੀ ਨਜਾਇਜ਼ ਮਾਈਨਿੰਗ ਕਰਵਾਈ ਗਈ ਹੈ। ਜਿਸ ਦੇ ਆਧਾਰ ਤੇ ਮਾਈਨਿੰਗ ਵਿਭਾਗ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਹਰਕ੍ਰਿਸ਼ਨ ਨੇ ਦੱਸਿਆ ਕਿ ਉਨਾਂ ਨੂੰ ਇੱਕ ਗੁਪਤ ਜਾਣਕਾਰੀ ਮਿਲੀ ਸੀ ਕਿ ਪਿੰਡ ਗੱਜੂੰ ਜਗੀਰ ਨੇੜੇ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਜਿਸ ਦੇ ਚਲਦੇ ਜਦੋਂ ਥਾਣਾ ਤਾਰਾਗੜ੍ਹ ਦੀ ਪੁਲਿਸ ਮੌਕੇ ਤੇ ਪੁੱਜੀ ਤਾਂ ਉਨਾਂ ਨੇ ਤਿੰਨ ਪੋਕਲੈਂਨ ਮਸ਼ੀਨਾਂ ਅਤੇ ਸੱਤ ਟਿੱਪਰ ਕਬਜ਼ੇ ਦੇ ਵਿੱਚ ਲਏ ਹਨ। ਅਤੇ ਨਾਲ ਹੀ ਤਿੰਨ ਡਰਾਈਵਰ ਵੀ ਹਿਰਾਸਤ ਦੇ ਵਿੱਚ ਲਏ ਗਏ ਹਨ। ਉਹਨਾਂ ਨੇ ਕਿਹਾ ਕਿ ਮਾਈਨਿੰਗ ਵਿਭਾਗ ਵੀ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਅਤੇ ਕਰੈਸ਼ਰ ਮਾਲਕ ਅਤੇ ਹੋਰ ਲੋਕਾਂ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ।