Governance
ਪੀਆਰਟੀਸੀ ‘ਤੇ ਪ੍ਰਾਈਵੇਟ ਬੱਸਾਂ ਸ਼ੁੱਕਰਵਾਰ 12 ਵਜੇ ਤੋਂ ਬੰਦ, ਲੋਕਾਂ ਦੀ ਪਰੇਸ਼ਾਨੀ ਵਧੀ
ਕੋਰੋਨਾ ਵਾਇਰਸ ਦੀ ਦਹਿਸ਼ਤ ਪੂਰੀ ਦੁਨੀਆਂ ‘ਚ ਫੈਲੀ ਹੋਈ ਹੈ। ਕੋਰੋਨਾ ਦਾ ਅਸਰ ਪੰਜਾਬ ‘ਚ ਵੀ ਦੇਖਿਆ ਜਾ ਰਿਹਾ ਹੈ ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਵੀਰਵਾਰ ਨੂੰ ਮੀਟਿੰਗ ਕਰ ਅਹਿਮ ਫੈਸਲੇ ਕੀਤੇ ਗਏ ਹਨ ਕਿ ਸ਼ੁੱਕਰਵਾਰ ਰਾਤ 12 ਵਜੇ ਤੋਂ ਬਾਅਦ ਪੰਜਾਬ ਰੋਡਵੇਜ਼ ਪੀਆਰਟੀਸੀ ਅਤੇ ਪ੍ਰਾਈਵੇਟ ਬੱਸਾਂ ਮੁਕੰਮਲ ਤੌਰ ਤੇ ਬੰਦ ਹੋ ਜਾਣਗੀਆਂ ਅਤੇ ਅਗਲੇ ਹੁਕਮਾਂ ਤੱਕ ਇਹ ਬੱਸਾਂ ਨਹੀਂ ਚੱਲਣਗੀਆਂ ਜਿਸ ਨੂੰ ਲੈ ਕੇ ਲੁਧਿਆਣਾ ਬੱਸ ਸਟੈਂਡ ਦੇ ਜਨਰਲ ਮੈਨੇਜ਼ਰ ਨੇ ਦੱਸਿਆ ਹੈ ਕਿ ਰੋਡਵੇਜ਼ ਦੀ ਬੱਸ ਕਿਸੇ ਵੀ ਬਾਹਰਲੇ ਸੂਬੇ ਦੇ ਵਿੱਚ ਨਹੀਂ ਜਾਏਗੀ ਅਤੇ ਨਾ ਹੀ ਬਾਹਰ ਦੀਆਂ ਬੱਸਾਂ ਪੰਜਾਬ ‘ਚ ਆਣਗੀਆਂ। ਉਧਰ ਲੋਕਾਂ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਰੋਜ਼ਾਨਾ ਕੰਮਾਂ ਕਾਰਾਂ ਤੇ ਜਾਣ ਵਾਲੇ ਲੋਕਾਂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬੱਸ ਸਟੈਂਡ ਤੇ ਮੌਜੂਦ ਵਿਦਿਆਰਥੀ ਅਤੇ ਆਮ ਲੋਕਾਂ ਨੇ ਕਿਹਾ ਹੈ ਕਿ ਸਰਕਾਰ ਦਾ ਇਹ ਫੈਸਲਾ ਚੰਗਾ ਹੈ ਕਿਉਂਕਿ ਵਾਇਰਸ ਕਾਰਨ ਲੋਕ ਸਹਿਮੇ ਹੋਏ ਹਨ। ਇਸ ਉਤੇ ਯਾਤਰੀਆਂ ਨੇ ਕਿਹਾ ਹੈ ਕਿ ਇਸ ਫੈਸਲੇ ਨਾਲ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਕੰਮਾਂਕਾਰਾਂ ਤੇ ਜਾਣ ਲਈ ਉਹ ਬੱਸਾਂ ਦੀ ਵਰਤੋਂ ਕਰਦੇ ਹਨ।
ਉਧਰ ਦੂਜੇ ਪਾਸੇ ਲੁਧਿਆਣਾ ਬੱਸ ਸਟੈਂਡ ਦੇ ਜਨਰਲ ਮੈਨੇਜਰ ਨੇ ਕਿਹਾ ਹੈ ਕਿ ਪੰਜਾਬ ਕੈਬਨਿਟ ਨੇ ਇਹ ਫੈਸਲਾ ਲਿਆ ਹੈ ਕਿ ਰਾਤ 12 ਵਜੇ ਤੋਂ ਬਾਅਦ ਸਾਰੀਆਂ ਹੀ ਸਰਕਾਰੀ ਅਤੇ ਨਿੱਜੀ ਬੱਸਾਂ ਮੁਕੰਮਲ ਬੰਦ ਰਹਿਣਗੀਆਂ ਇੰਨਾ ਹੀ ਨਹੀਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਹੋਰਨਾਂ ਸੂਬਿਆਂ ‘ਚ ਵੀ ਨਹੀਂ ਜਾਣਗੀਆਂ। ਬੱਸ ਸਟੈਂਡ ਵੀ ਬੰਦ ਕਰ ਦਿੱਤੇ ਜਾਣਗੇ ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵੱਡੀ ਤਦਾਦ ‘ਚ ਲੋਕ ਬਸ ਸਟੈਂਡ ਤੇ ਆਉਂਦੇ ਨੇ ਅਤੇ ਕਰੋਨਾ ਵਾਇਰਸ ਦੇ ਚੱਲਦਿਆਂ ਇਹ ਪਾਬੰਦੀ ਲਾਈ ਜਾ ਰਹੀ ਹੈ।