Punjab
ਭਗਵਾਨ Valmiki ਜੈਅੰਤੀ ਅੱਜ,CM ਭਗਵੰਤ ਮਾਨ ਨੇ ਦਿੱਤੀ ਵਧਾਈ
Valmiki Jayanti 2024: ਅਸ਼ਵਿਨ ਮਹੀਨੇ ਦੀ ਪੂਰਨਮਾਸ਼ੀ ਤਰੀਕ ਦੇ ਮੁਤਾਬਕ , ਇਸ ਸਾਲ ਪ੍ਰਗਟ ਦਿਵਸ ਯਾਨੀ ਭਗਵਾਨ ਵਾਲਮੀਕਿ ਜੈਅੰਤੀ 17 ਅਕਤੂਬਰ 2024 ਨੂੰ ਮਨਾਈ ਜਾ ਰਹੀ ਹੈ।
ਮਹਾਰਿਸ਼ੀ ਭਗਵਾਨ ਵਾਲਮੀਕਿ ਨੂੰ ਸੰਸਕ੍ਰਿਤ ਰਾਮਾਇਣ ਦਾ ਰਚੇਤਾ ਮੰਨਿਆ ਜਾਂਦਾ ਹੈ। ਉਹਨਾਂ ਨੂੰ ਆਦਿਕਵੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਰਿਸ਼ੀ ਵਾਲਮੀਕਿ ਦੁਆਰਾ ਰਚਿਤ ਰਾਮਾਇਣ ਨੂੰ ਵਾਲਮੀਕਿ ਰਾਮਾਇਣ ਕਿਹਾ ਜਾਂਦਾ ਹੈ।ਮਹਾਰਿਸ਼ੀ ਵਾਲਮੀਕਿ ਨੂੰ ਸਨਾਤਨ ਧਰਮ ‘ਚ ਪਹਿਲਾ ਕਵੀ ਮੰਨਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਮਹਾਨ ਹਿੰਦੂ ਮਹਾਂਕਾਵਿ ਰਾਮਾਇਣ ਦੀ ਰਚਨਾ ਕੀਤੀ ਸੀ, ਜੋ ਕਿ ਭਗਵਾਨ ਰਾਮ ਦੇ ਪੂਰੇ ਜੀਵਨ ਦਾ ਵਰਣਨ ਕਰਦਾ ਹੈ।
ਮਾਨ ਨੇ ਦਿੱਤੀ ਵਧਾਈ..
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਧਾਈ ਦਿੱਤੀ ਹੈ| ਕਿਹਾ , ਪਵਿੱਤਰ ਰਾਮਾਇਣ ਦੇ ਰਚਨਹਾਰ ਮਹਾਰਿਸ਼ੀ ਭਗਵਾਨ ਵਾਲਮੀਕਿ ਜਯੰਤੀ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਭਗਵਾਨ ਵਾਲਮੀਕਿ ਜੀ ਨੇ ਆਪਣੀ ਅਮਰ ਅਤੇ ਉੱਤਮ ਰਚਨਾ “ਰਾਮਾਇਣ” ਨਾਲ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ ਸੀ।