Connect with us

Punjab

ਰਵਨੀਤ ਬਿੱਟੂ ਦੇ ਬਿਆਨ ‘ਤੇ ਅੰਮ੍ਰਿਤਾ ਵੜਿੰਗ ਨੇ ਦਿੱਤਾ ਕਰਾਰਾ ਜਵਾਬ !

Published

on

ਰਾਜਾ ਵੜਿੰਗ ਦੀ ਪਤਨੀ ਗਿੱਦੜਬਾਹਾ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੇ ਰਵਨੀਤ ਬਿੱਟੂ ਦੇ ਬਿਆਨ ‘ਤੇ ਆਪਣਾ ਜਵਾਬ ਦਿੱਤਾ ਹੈ । ਉਨ੍ਹਾਂ ਕਿਹਾ ਕਿ ਮਨੁ ਉਨ੍ਹਾਂ ਦੇ ਬਿਆਨ ‘ਤੇ ਕੋਈ ਫ਼ਰਕ ਨਹੀਂ ਪੈਂਦਾ।

ਉਨ੍ਹਾਂ ਕਿਹਾ ਕਿ ਮੇਰੇ ਭਰਾ ਰਵਨੀਤ ਬਿੱਟੂ ਦੇ ਇਸ ਬਿਆਨ ਨੂੰ ਲੈ ਕੇ ਬਹੁਤ ਗੰਦੀ ਸੋਚ ਹੈ।ਅਗਰ ਰਵਨੀਤ ਬਿੱਟੂ ਕੁੱਝ ਵੱਧੀਆ ਸੋਚੇ ਤਾਂ ਉਨ੍ਹਾਂ ਦੇ ਨਾਲ – ਨਾਲ ਉਨ੍ਹਾਂ ਦੇ ਪਰਿਵਾਰ ਅਤੇ ਜਨਤਾ ਲਈ ਬਿਹਤਰ ਹੋਵੇਗਾ । ਉਨ੍ਹਾਂ ਦੀ ਗੰਦੀ ਸੋਚ ਕਾਰਨ ਲੋਕਾਂ ਨੂੰ ਉਨ੍ਹਾਂ ਦੀ ਸੱਚਾਈ ਦਾ ਪਤਾ ਚਲਦਾ ਹੈ ।

ਮੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਨੂੰ ਚਿੱਠੀ ਲਿੱਖ ਰਹੀ ਹਾਂ ਕਿ ਲੀਡਰਸ਼ਿਪ ਵਿੱਚ ਔਰਤਾਂ ਪ੍ਰਤੀ “ਗੰਦੀ ਮਾਨਸਿਕਤਾ” ਦਿਖਾਉਣ ਵਾਲੇ ਵਿਅਕਤੀਆਂ ਨੂੰ ਦਿੱਤੇ ਗਏ ਲੀਡਰਸ਼ਿਪ ਅਹੁਦਿਆਂ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਟਿੱਪਣੀ ਕੀਤੀ, “ਜਦੋਂ ਅਸੀਂ ਸੰਸਦ ਅਤੇ ਸਮਾਜ ਵਿੱਚ ਔਰਤਾਂ ਦੇ ਸਸ਼ਕਤੀਕਰਨ ਦੀ ਗੱਲ ਕਰਦੇ ਹਾਂ, ਤਾਂ ਰਵਨੀਤ ਸਿੰਘ ਬਿੱਟੂ ਵਰਗੇ ਆਗੂ ਔਰਤਾਂ ਨੂੰ ਤੰਗ ਸਿਆਸੀ ਪਰਿਭਾਸ਼ਾਵਾਂ ਵਿੱਚ ਸੀਮਤ ਰੱਖਣ ਦੀ ਕੋਸ਼ਿਸ਼ ਕਰਕੇ ਇਸਦੇ ਉਲਟ ਕਰਦੇ ਹਨ।”

ਅੰਮ੍ਰਿਤਾ ਵੜਿੰਗ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਵੱਲੋਂ ਚੋਣ ਪ੍ਰਚਾਰ ਦੌਰਾਨ ਮਜ਼ਾਕ ਦੇ ਲਹਿਜੇ ‘ਚ ਟਿੱਪਣੀ ਕੀਤੀ ਗਈ ਸੀ ਉਨ੍ਹਾਂ ਦਾ ਕਿਸੇ ਨੂੰ ਨਾਰਾਜ਼ ਕਰਨ ਦਾ ਇਰਾਦਾ ਨਹੀਂ ਸੀ।