Corona Virus
ਵਾਇਰਸ ਫੈਲਾਉਣ ਲਈ ਲੋਕਾਂ ਨੂੰ ਹੋਰਾਂ ਤੇ ਥੁੱਕਣ ਨੂੰ ਕਿਹਾ, Infosys ਨੇ IT architect ਨੂੰ ਕੱਢਿਆ ਬਾਹਰ

ਮੁਜੀਬ ਮੋਹੰਮਦ ਨਾਂਅ ਦੇ ਕਰਮਚਾਰੀ ਨੂੰ INFOSYS ਨੇ terminate ਕੀਤਾ
ਦੁਨੀਆਂ ਚ ਕੋਰੋਨਾ ਦੇ ਕਹਿਰ ਦੇ ਚਲਦਿਆਂ ਇਕ ਘਟੀਆ ਹਰਕਤ ਕਾਰਣ ਸੀਨੀਅਰ ਟੈਕਨੋਲੋਜੀ Architect ਵਜੋਂ ਨਾਮੀ IT ਕੰਪਨੀ Infosys ਨਾਲ ਕੰਮ ਕਰ ਰਹੇ ਮੋਹੰਮਦ ਮੁਜੀਬ ਨੂੰ ਕੰਪਨੀ ਨੇ ਨੌਕਰੀ ਤੋਂ ਕੱਢ ਦਿੱਤਾ।
ਮੁਜੀਬ ਨੇ ਵਾਇਰਸ ਫੈਲਾਉਣ ਦੀ ਗੱਲ ਕਰਦਿਆਂ ਆਪਣੇ ਸੋਸ਼ਲ ਮੀਡੀਆ handle ਉੱਤੇ ਲੋਕਾਂ ਨੂੰ ਬਾਹਰ ਜਾਕੇ ਇਕ ਦੂਜੇ ਤੇ ਥੁੱਕਣ ਦੀ ਗੱਲ ਲਿਖੀ ਸੀ। ਕੰਪਨੀ ਵਲੋਂ ਜਾਂਚ ਪੜਤਾਲ ਮਗਰੋਂ ਇਸ ਪੋਸਟ ਦੇ ਆਪਣੇ ਕਰਮਚਾਰੀ ਵਲੋਂ ਹੋਸ਼ ਹਵਾਸ ਚ ਪਾਉਣ ਦੀ ਤਸਦੀਕ ਤੋਂ ਬਾਅਦ ਹੀ ਕੰਪਨੀ ਨੇ ਕਰਮਚਾਰੀ ਨੂੰ ਬਰਖ਼ਾਸਤ ਕੀਤਾ।
ਹਾਲਾਂਕਿ ਮੁਜੀਬ ਨੇ ਪੋਸਟ ਵਿੱਚ ਕੋਰੋਨਾ ਦਾ ਸ਼ਬਦ ਨਹੀਂ ਵਰਤਿਆ ਸੀ ਲੇਕਿਨ ਦੇਸ਼ ਦੁਨੀਆ ਚ ਚੱਲਦੇ ਹਾਲਾਤਾਂ ਚ ਕੰਪਨੀ ਨੇ ਆਪਣੇ ਕਰਮਚਾਰੀ ਨੂੰ ਬਰਖ਼ਾਸਤ ਕਰਨ ਚ ਬਿਲਕੁਲ ਵੀ ਦੇਰੀ ਨਹੀਂ ਕੀਤੀ।
ਮੁਜੀਬ ਦੀ ਦਿਮਾਗੀ ਹਾਲਤ ਬਾਰੇ ਕੁੱਝ ਸਪਸ਼ਟ ਨਹੀਂ ਹੈ ਲੇਕਿਨ ਅਜਿਹੀ ਪੋਸਟ ਨੇ ਮੁਜੀਬ ਦੇ ਕੈਰੀਅਰ ਚ ਹੁਣ ‘ਚਾਰ ਚੰਨ’ ਲਾਉਣ ਦਾ ਕੰਮ ਜ਼ਰੂਰ ਕਰ ਦਿੱਤਾ ਹੈ।