Connect with us

India

ਸੀਐਮ ਵੱਲੋਂ ਨਰਾਜ਼ ਮੰਤਰੀਆਂ ਨੂੰ ਲੰਚ ‘ਤੇ ਬੁਲਾਏ ਜਾਣ ਨੂੰ ਲੈ ਕੇ ਮਲੂਕਾ ਨੇ ਕਸੇ ਤੰਜ

Published

on

ਤਲਵੰਡੀ ਸਾਬੋ, 20 ਮਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਨਾਰਾਜ ਮੰਤਰੀਆਂ ਅਤੇ ਵਿਧਾਇਕਾ ਨੂੰ ਲੰਚ ‘ਤੇ ਆਪਣੇ ਫਾਰਮ ਹਾਊਸ ਵਿੱਚ ਸੱਦਾ ਦਿੱਤੇ ਜਾਣ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਤੰਜ ਕਸਦੇ ਕਿਹਾ ਕਿ ਪੰਜਾਬ ਸਰਕਾਰ ਵਿੱਚ ਸਭ ਕੁੱਝ ਠੀਕ ਨਹੀ ਚੱਲ ਰਿਹਾ ਜਿਸ ਕਰਕੇ ਵਿੱਚੋ ਵਿੱਚ ਖਿਚੜੀ ਪਕਾਈ ਜਾ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਕਾਂਗਰਸ ਵਿੱਚ ਧੜੇਬੰਦੀ ਬਹੁਤ ਜਿਆਦਾ ਹੈ ਕਦੇ ਵੀ ਕੁੱਝ ਵੀ ਹੋ ਸਕਦਾ ਹੈ, ਪਰ ਹੁਣ ਜੋ ਵਿਵਾਦ ਚੱਲ ਰਿਹਾ ਹੈ,ਉਹਨਾਂ ਕਿਹਾ ਕਿ ਚੀਫ ਸੈਕਟਰੀ ‘ਤੇ ਮੰਤਰੀਆਂ ਵਿੱਚ ਛਿੜੇ ਵਿਵਾਦ ਦੋਰਾਨ ਬਾਈਕਾਟ ਕਰਕੇ ਗਏ ਮੰਤਰੀਆਂ ਨੂੰ ਬਾਈਕਾਟ ਕਰਨ ਦੀ ਜਗਾ ਚੀਫ ਸੈਕਟਰੀ ਨੂੰ ਮੀਟਿੰਗ ਵਿੱਚੋ ਭੇਜ ਦੇਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਲੁੱਟ ਦਾ ਮਹੋਲ ਬਣ ਗਿਆ ਹੈ ਸਰਕਾਰ ਨੂੰ ਨਾ ਲੋਕਾਂ ਦਾ,ਨਾ ਕੋਰੋਨਾ ਦਾ ਤੇ ਨਾ ਹੀ ਪ੍ਰਵਾਸੀ ਮਜਦੂਰਾਂ ਦਾ ਕੋਈ ਫਿਕਰ ਹੈ।

Continue Reading
Click to comment

Leave a Reply

Your email address will not be published. Required fields are marked *