Connect with us

News

ਅਧਿਆਪਕਾਂ ਨੇ ਆਪਣੀਆਂ ਮੰਗਾ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ

Published

on

ਪਟਿਆਲਾ , 11 ਮਾਰਚ ( ਜਗਜੀਤ ਧੰਜੂ ) : ਪੰਜਾਬ ਸਰਕਾਰ ਜਿੱਥੇ ਪਟਿਆਲਾ ‘ਚ ਹੋਏ ਅਧਿਆਪਕਾਂ ਤੇ ਲਾਠੀ ਚਾਰਜ ਦੀ ਘਟਨਾ ਤੇ ਹੁਣ ਤੱਕ ਕੋਈ ਫੈਸਲਾ ਨਹੀਂ ਲੈ ਸਕੀ ਉੱਥੇ ਹੀ ਸੰਨ 1996 ‘ਚ ਪੰਜਾਬ ਦੇ ਕਰੀਬ 48 ਸਰਕਾਰੀ ਕਾਲਜ਼ਾਂ ਵਿਚ ਕੰਮ ਕਰ ਰਹੇ 1000 ਗੈਸਟ ਫੈਕਲਟੀ ਲੈਕਚਰਰ ਵੀ ਇਸ ਪ੍ਰਦਰਸ਼ਨ ਵਿਚ ਸ਼ਾਮਿਲ ਹਨ । ਇਸ ਵਿੱਚ ਕੁਝ ਤਾ ਅਜਿਹੇ ਵੀ ਹਨ ਜਿਹਨਾਂ ਨੇ ਆਪਣਾ ਸਾਰਾ ਜੀਵਨ ਸਰਕਾਰ ਨਾਲ ਆਪਣੇ ਮੰਗਾ ਨੂੰ ਲੈ ਕੇ ਸੰਘਰਸ਼ ਕੀਤਾ । ਇਸ ਸੰਘਰਸ਼ ਨੂੰ ਦੇਖਦੇ ਹੋਏ ਗੈਸਟ ਫੈਕਲਟੀ ਸਹਾਇਕ ਲੈਕਚਰਰ ਐਸੋਸੀਏਸ਼ਨ ਨੇ ਪੰਜਾਬ ਦੇ ਸਰਕਾਰੀ ਕਾਲਜ਼ਾਂ ਦੇ ਸਾਰੇ ਕੰਮ ਬੰਦ ਕਰਕੇ ਇਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਏ ਹਨ । ਪ੍ਰਦਰਸ਼ਨਕਾਰੀਆਂ ਨੇ ਆਪਣੀਆਂ ਮੰਗਾ ਸਰਕਾਰ ਅੱਗੇ ਰੱਖਿਆ ਤੇ ਕਿਹਾ ਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਧਿਆਪਕਾਂ ਨੂੰ ਰੈਗੂਲਰ ਕਰਕੇ ਉਹਨਾਂ ਨੂੰ ਸਰਕਾਰੀ ਲੈਕਚਰਾਰ ਵਰਗਾ ਦਰਜ਼ਾ ਦੇਣ | ਉਹਨਾਂ ਸਰਕਾਰ ਤੇ ਦੋਸ਼ ਲਗਾਦਿਆਂ ਇਹ ਵੀ ਕਿਹਾ ਕਿ ਅਸੀਂ ਵੀ ਰੈਗੂਲਰ ਅਧਿਆਪਕਾਂ ਦੀ ਤਰਾਂ ਕੰਮ ਕਰ ਰਹੇ ਹਾਂ ਤੇ ਸਾਡੇ ਵਿੱਚ ਅਜਿਹਾ ਦਾ ਭੇਦਭਾਵ ਸਰਕਾਰ ਵਲੋਂ ਕਿਉਂ ਕੀਤਾ ਜਾ ਰਿਹਾ ਹੈ ।