Connect with us

Punjab

ਪਿਤਾ ‘ਤੇ ਜਾਨਲੇਵਾ ਹਮਲੇ ਤੋਂ ਬਾਅਦ ਤਾਨੀਆ ਦੀ ਟੀਮ ਨੇ ਪੋਸਟ ਕੀਤੀ ਸਾਂਝੀ

Published

on

PUNJAB : ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਤਾਨੀਆ ਦੇ ਪਿਤਾ ‘ਤੇ ਬੀਤੇ ਦਿਨ ਯਾਨੀ 4 ਜੁਲਾਈ ਨੂੰ 2 ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ। ਇਹ ਹਮਲਾ ਗੋਲੀਆਂ ਚਲਾ ਕਿ ਕੀਤਾ ਗਿਆ ਹੈ। ਦੱਸ ਦੇਈਏ ਕਿ ਹੁਣ ਤਕ ਉਨ੍ਹਾਂ ਦਾ ਇਲਾਜ ਚਲ ਚਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਤਾਨੀਆ ਦੇ ਪਿਤਾ ‘ਤੇ ਜਾਨਲੇਵਾ ਹਮਲੇ ਤੋਂ ਬਾਅਦ ਤਾਨੀਆ ਦੀ ਟੀਮ ਨੇ ਤਾਨੀਆ ਦੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿਚ ਲਿਖਿਆ ਹੈ ਕਿ ‘ਪਰਿਵਾਰ ਲਈ ਇਹ ਸਮਾਂ ਬਹੁਤ ਨਾਜ਼ੁਕ ਤੇ ਭਾਵੁਕ’ਹੈ ਅਤੇ ‘ਕਿਸੇ ਤਰ੍ਹਾਂ ਦੀਆਂ ਅਫਵਾਹਾਂ ਨਾ ਫੈਲਾਈਆਂ ਜਾਣ।