Punjab
ਪੰਜਾਬ ‘ਚ ਦੋ ਦਿਨ ਭਾਰੀ ਮੀਂਹ ਦਾ ALERT, ਗੜ੍ਹੇਮਾਰੀ ਦੀ ਵੀ ਸੰਭਾਵਨਾ!
PUNAB NEWS : ਅੱਜ ਪੰਜਾਬ ਦੇ 13 ਜ਼ਿਲ੍ਹਿਆਂ ਲਈ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਜਲੰਧਰ ਵਿੱਚ ਸਵੇਰੇ ਭਾਰੀ ਮੀਂਹ ਪਿਆ, ਜਿਸ ਨਾਲ ਮੌਸਮ ਠੰਢਾ ਹੋ ਗਿਆ। ਅੰਮ੍ਰਿਤਸਰ ਵਿਚ ਰਾਤ ਭਰ ਅਤੇ ਸਵੇਰੇ ਮੀਂਹ ਪੈਣ ਕਾਰਨ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ। ਲੁਧਿਆਣਾ ਵਿਚ ਵੀ ਬੱਦਲਵਾਈ ਏ ਅਤੇ ਹਲਕੀ ਬੰਦਾਬੰਦੀ ਹੋਈ,,,,, ਇਸ ਦੌਰਾਨ, ਮੋਹਾਲੀ ਵਿਚ ਮੌਸਮ ਨਮੀ ਵਾਲਾ ਬਣਿਆ ਹੋਇਆ ਹੈ, ਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਏ,,,, ਪੰਜਾਬ ‘ਚ ਅੱਜ ਵੀ ਮੀਂਹ ਦਾ ਅਲਰਟ ਜਾਰੀ ਏ,,,,,,ਮੌਸਮ ਵਿਭਾਗ ਨੇ ਗੜ੍ਹੇਮਾਰੀ ਦੀ ਵੀ ਸੰਭਾਵਨਾ ਜਤਾਈ ਏ,,,,,ਪੰਜਾਬ ਦੇ ਦਰਿਆਵਾਂ ’ਚ ਪਾਣੀ ਛੱਡਣ ਕਾਰਨ ਡੈਮਾਂ ’ਚ ਪਾਣੀ ਦਾ ਪੱਧਰ ਘੱਟ ਗਿਆ ਹੈ,,,,, ਮੌਸਮ ਵਿਭਾਗ ਦੀ ਚੇਤਾਵਨੀ ਦੇ ਮੱਦੇਨਜ਼ਰ ਡੈਮਾਂ ਵਿੱਚ ਪਹਾੜਾਂ ’ਚੋਂ ਆਉਣ ਵਾਲੇ ਪਾਣੀ ਨੂੰ ਸੰਭਾਲਣ ਵਾਸਤੇ ਤਿਆਰ ਕੀਤਾ ਗਿਆ ਹੈ,,,,, ਪੰਜਾਬ ਲਈ ਅਗਲੇ ਦੋ ਦਿਨ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਹੋਣਗੇ,,,,,,,ਕਿਉਂਕਿ ਮੌਸਮ ਵਿਭਾਗ ਨੇ ਪੰਜਾਬ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ,,,, ਅਤੇ ਕਈ ਥਾਵਾਂ ਤੇ ਗੜੇਮਾਰੀ ਹੋਣ ਦਾ ਵੀ ਅਨੁਮਾਨ ਲਗਾਇਆ ਹੈ,,,,,,ਬੀਤੀ ਰਾਤ ਪੰਜਾਬ ਦੇ ਨੌਂ ਜ਼ਿਲ੍ਹਿਆਂ ’ਚ ਕਾਫ਼ੀ ਬਾਰਸ਼ ਹੋਈ ਹੈ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਝੋਨੇ ਦੀ ਖੜ੍ਹੀ ਫ਼ਸਲ ਕਈ ਥਾਵਾਂ ’ਤੇ ਵਿਛ ਗਈ ਹੈ।
6 ਤੋਂ 8 ਅਕਤੂਬਰ ਤੱਕ ਪੰਜਾਬ ਦੇ ਰਾਵੀ, ਬਿਆਸ ਤੇ ਸਤਲੁਜ ਦਰਿਆਵਾਂ ਦੇ ਕੈਚਮੈਂਟ ਖੇਤਰਾਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਰਾਵੀ ਦਰਿਆ ਦੇ ਖੇਤਰ ’ਚ ਆਉਂਦੇ ਤਿੰਨ ਦਿਨਾਂ ਦੌਰਾਨ 123 ਮਿਲੀਮੀਟਰ, ਬਿਆਸ ਦਰਿਆ ਦੇ ਖੇਤਰ ’ਚ 116 ਮਿਲੀਮੀਟਰ ਅਤੇ ਸਤਲੁਜ ਦਰਿਆ ਦੇ ਖੇਤਰ ’ਚ 18 ਮਿਲੀਮੀਟਰ ਬਾਰਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਬੀਤੀ 2 ਅਕਤੂਬਰ ਤੋਂ ਡੈਮਾਂ ਤੋਂ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਗਿਆ ਸੀ,,,,,ਅਤੇ ਰਣਜੀਤ ਸਾਗਰ ਡੈਮ ’ਚ ਪਾਣੀ ਦਾ ਪੱਧਰ 9 ਫੁੱਟ ਹੇਠਾਂ ਆ ਗਿਆ ਹੈ।
