Connect with us

Punjab

ਪੰਜਾਬ ‘ਚ 3 ਲਗਾਤਾਰ ਛੁੱਟੀਆਂ

Published

on

ਪੰਜਾਬ ਵਾਸੀਆਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ। 21 ਮਾਰਚ ਤੋਂ ਸੂਬੇ ਵਿੱਚ ਲਗਾਤਾਰ 3 ਦਿਨ ਦੀਆਂ ਛੁੱਟੀਆਂ ਮਿਲਣ ਜਾ ਰਹੀਆਂ ਹਨ, ਜਿਸ ਨਾਲ ਲੋਕਾਂ ਨੂੰ ਆਰਾਮ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਵਧੀਆ ਮੌਕਾ ਮਿਲੇਗਾ।

21 ਮਾਰਚ ਨੂੰ ਯਾਨੀ ਦਿਨ ਸ਼ਨੀਵਾਰ ਨੂੰ ਈਦ ਦੀ ਛੁੱਟੀ ਹੋਵੇਗੀ। 22 ਮਾਰਚ ਨੂੰ ਐਤਵਾਰ ਦੀ ਛੁੱਟੀ ਹੋਵੇਗੀ। 23 ਮਾਰਚ ਨੂੰ ਸ਼ਹੀਦੀ ਦਿਵਸ (ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ) ਮੌਕੇ ਸਰਕਾਰੀ ਛੁੱਟੀ ਰਹੇਗੀ।

ਇਸ ਦੌਰਾਨ ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ ਬੰਦ ਰਹਿਣਗੇ। ਲੋਕ ਇਸ ਛੁੱਟੀ ਦਾ ਲਾਭ ਲੈ ਕੇ ਘਰਾਂ ਵਿੱਚ ਰਹਿ ਸਕਦੇ ਹਨ ਜਾਂ ਘੁੰਮਣ-ਫਿਰਣ ਦਾ ਪਲਾਨ ਵੀ ਬਣਾ ਸਕਦੇ ਹਨ।