Connect with us

Punjab

ਸਿੱਧੂ ਮੂਸੇਵਾਲਾ ਕਤਲਕਾਂਡ ‘ਤੇ ਬੱਬੂ ਮਾਨ ਦਾ ਬਿਆਨ

Published

on

ਪੰਜਾਬੀ ਇੰਡਸਟਰੀ ਦੇ ਦੋ ਦਿੱਗਜ ਕਲਾਕਾਰ ਹਮੇਸ਼ਾ ਹੀ ਚਰਚਾ ਦੇ ‘ਚ ਆਉਂਦੇ ਦਿਖਾਈ ਦਿੰਦੇ ਨੇ,,, ਅਸੀਂ ਗੱਲ ਕਰ ਰਹੇ ਹਾਂ ਬੱਬੂ ਮਾਨ ਤੇ ਸਿੱਧੂ ਮੁਸੇਵਾਲਾ ਦੀ,,, ਜੀ ਹਾਂ ,,, ਸਿੱਧੂ ਦੇ ਕਤਲ ਨੂੰ 3 ਸਾਲ ਹੋ ਚੁੱਕੇ ਨੇ,,, ਇਨ੍ਹਾਂ 3 ਸਾਲਾਂ ਬਾਅਦ ਬੱਬੂ ਮਾਨ ਨੇ ਕੈਨੇਡਾ ਦੇ ਵੈਨਕੂਵਰ‘ਚ ਆਪਣੇ ਸ਼ੋਅ ਦੌਰਾਨ ਸਿੱਧੂ ਮੁਸੇਵਾਲਾ ਤੇ ਗੱਲ ਕੀਤੀ ਹੈ,,, ਜਿਸ ‘ਚ ਉਨ੍ਹਾਂ ਵਲੋਂ ਇਹ ਕਿਹਾ ਗਿਆ ਕਿ ਮੀਡੀਆ ਟ੍ਰਾਇਲ ਕਰਨਾ ਛੱਡ ਦਿਓ,, ਪਤਾ ਨੀਂ ਕਿਹੜਾ ਚਿੱਠੀ ਪਾ ਦਿੰਦਾ ਤੇ ਸਾਡੇ ਵੀਜ਼ੇ ਰੁੱਕ ਜਾਂਦੇ ਨੇ,,, 2022 ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੂਰੇ ਪੰਜਾਬ ‘ਚ ਗੁੱਸੇ ਅਤੇ ਸੋਗ ਦੀ ਲਹਿਰ ਸੀ,,, ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਦੀ SIT ਦੁਆਰਾ ਕੀਤੀ ਗਈ ਸੀ,,, ਜਿਸਨੇ ਕਈ ਪੱਧਰਾਂ ‘ਤੇ ਪੁੱਛਗਿੱਛ ਕੀਤੀ ਤੇ ਸਬੂਤ ਇਕੱਠੇ ਕੀਤੇ,,, ਜਾਂਚ ਦੌਰਾਨ ਉਨ੍ਹਾਂ ਸਾਰੇ ਵਿਅਕਤੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ,,, ਜਿਨ੍ਹਾਂ ਵਿੱਚੋਂ ਬੱਬੂ ਮਾਨ ਵੀ ਇੱਕ ਸੀ,,,, 7 ਦਸੰਬਰ 2022 ਨੂੰ, ਬੱਬੂ ਮਾਨ ਨੂੰ ਐਸਆਈਟੀ ਨੇ ਮਾਨਸਾ ਬੁਲਾਇਆ ਅਤੇ ਪੁੱਛਗਿੱਛ ਕੀਤੀ ਗਈ,,, ਜਿਸ ਤੋਂ ਮੂਸੇਵਾਲਾ ਨਾਲ ਉਸਦੇ ਸਬੰਧਾਂ,,, ਪਿਛਲੇ ਸਮੇਂ ‘ਚ ਸਾਹਮਣੇ ਆਏ ਮਤਭੇਦਾਂ ਤੇ ਕਿਸੇ ਵੀ ਸੰਭਾਵੀ ਵਿਵਾਦ ਬਾਰੇ ਵਿਸਥਾਰ ਨਾਲ ਪੁੱਛਗਿੱਛ ਕੀਤੀ ਗਈ ਸੀ,,, ਪੁੱਛਗਿੱਛ ਤੋਂ ਬਾਅਦ,,, SIT ਨੇ ਸਪੱਸ਼ਟ ਕੀਤਾ ਸੀ,,, ਕਿ ਬੱਬੂ ਮਾਨ ਦਾ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਕੋਈ ਸਿੱਧਾ,,, ਜਾਂ ਅਸਿੱਧਾ ਸਬੰਧ ਨਹੀਂ ਹੈ,,, ਉਹ ਪੂਰੀ ਤਰ੍ਹਾਂ ਸ਼ੱਕ ਦੇ ਘੇਰੇ ਤੋਂ ਬਾਹਰ ਸੀ,,, ਪੁਲਿਸ ਨੂੰ ਉਸਦੀ ਭੂਮਿਕਾ ਜਾਂ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਮਿਲਿਆ ਸੀ

ਸਿੱਧੂ ਮੁਸੇਵਾਲਾ ਦੇ ਕਤਲ ਕਾਂਡ ਨੂੰ 3 ਸਾਲ ਹੋ ਚੁੱਕੇ ਨੇ,,, ਪਰਿਵਾਰਕ ਮੈਂਬਰਾ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ,,, ਤਾਂ ਇਸ ਮਾਮਲੇ ਤੇ ਬੱਬੂ ਮਾਨ ਵਲੋਂ ਆਪਣੇ ਸ਼ੋਅ ਦੌਰਾਨ ਇਸ ਕਤਲ ਮਾਮਲੇ ਤੇ ਚੁੱਪੀ ਤੋੜੀ ਗਈ ਹੈ