Punjab
ਅਮਰੀਕਾ ਤੋਂ ਡਿਪੋਰਟ ਕੀਤੇ 112 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਉਤਰਿਆ ਤੀਜਾ ਜਹਾਜ਼

INDIAN DEPORTS: ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਭਾਰਤੀ ਲਗਾਤਾਰ ਭਾਰਤ ਭੇਜੇ ਜਾ ਰਹੇ ਹਨ। ਹੁਣ ਤਕ ਤਿੰਨ ਜਹਾਜ਼ ਭੇਜ ਦਿਤੇ ਗਏ ਹਨ। ਹੁਣ ਇਕ 332 ਭਾਰਤੀ ਡਿਪੋਰਟ ਹੋ ਕੇ ਆ ਚੁੱਕਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪਹਿਲੀ ਫਲਾਈਟ ‘ਚ 104, ਦੂਜੀ ਫਲਾਈਟ ‘ਚ 116 ਅਤੇ ਤੀਜੀ ਫਲਾਈਟ ‘ਚ 112 ਭਾਰਤੀ ਮੌਜੂਦ ਸੀ।
ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਭਾਰਤੀਆਂ ਦਾ ਤੀਜਾ ਜੱਥਾ 16 ਫਰਵਰੀ ਨੂੰ ਰਾਤ 10 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਾਰਿਆ ਗਿਆ। ਅਮਰੀਕੀ ਹਵਾਈ ਸੈਨਾ ਦੇ C-17 ਏ ਗਲੋਬਮਾਸਟਰ ਜਹਾਜ਼ ਵਿੱਚ 112 ਲੋਕ ਆਏ ਹਨ।
ਇਨ੍ਹਾਂ ਵਿੱਚ ਹਰਿਆਣਾ ਦੇ 44 ਅਤੇ ਪੰਜਾਬ ਦੇ 33 ਲੋਕ ਸ਼ਾਮਲ ਹਨ। ਲਗਭਗ 6 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਇਹ ਲੋਕ ਹਵਾਈ ਅੱਡੇ ਤੋਂ ਬਾਹਰ ਆਏ। ਹਰਿਆਣਾ ਦੇ ਲੋਕਾਂ ਲਈ ਪੁਲਿਸ ਅਧਿਕਾਰੀ ਇੱਕ ਵੋਲਵੋ ਬੱਸ ਲੈ ਕੇ ਪਹੁੰਚੇ।