Punjab
ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਿਹਰੇ ਦਾ ਕੀਤਾ ਐਲਾਨ

ਮੋਹਾਲੀ :
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰ ਦਿੱਤਾ ਗਿਆ ਹੈ। ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਗਵੰਤ ਮਾਨ ਨੂੰ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਵੱਜੋਂ ਐਲਾਨਿਆ ਹੈ।
ਆਪ ਵੱਲੋਂ ਜਾਰੀ ਨੰਬਰ ਵਿੱਚ ਮਿਲੇ ਫੀਡਬੈਕ ਵਿੱਚ ਭਗਵੰਤ ਮਾਨ ਸਭ ਤੋਂ ਅੱਗੇ ਰਹੇ ਹਨ। ਕੱਲ ਸ਼ਾਮ ਤੱਕ ਕਰੀਬ 22 ਲੱਖ ਲੋਕਾਂ ਨੇ ਆਪਣੇ ਸੁਝਾਅ ਦਿੱਤੇ ਸਨ। ਹਲਾਂਕਿ 13 ਜਨਵਰੀ ਨੂੰ ਕੇਜਰੀਵਾਲ ਨੂੰ ‘ਆਪ’ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਉੱਤੇ ਸੀ.ਐੱਮ ਚਿਹਰੇ ਵੱਜੋਂ ਮੋਹਰ ਲਾ ਦਿੱਤੀ ਸੀ ਪਰ ਕੇਜਰੀਵਾਲ ਨੇ ਆਪਣੇ ਪਸੰਦੀਦਾ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਨਾਂ ਦੇਣ ਦੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ‘ਤੇ ਪਾ ਦਿੱਤੀ ਸੀ।
।