Punjab
ਅੰਮ੍ਰਿਤਸਰ ‘ਚ ਟ੍ਰੈਫਿਕ ਪੁਲਿਸ ਦੇ ASI ਨੇ ਲਾਹੀ ਸਰਦਾਰ ਨੌਜਵਾਨ ਦੀ ਪੱਗ

8 ਅਪ੍ਰੈਲ 2024: ਅੰਮ੍ਰਿਤਸਰ ਤੋਂ ਬਹੁਤ ਹੀ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮੌਕੇ ਟ੍ਰੈਫ਼ਿਕ ਪੁਲਿਸ ਦੇ ਏ.ਐਸ.ਆਈ ਦੇ ਵਲੋਂ ਇਕ ਸਰਦਾਰ ਨੌਜਵਾਨ ਦੀ ਪੱਗ ਨੂੰ ਹੇਠ ਪਾਇਆ ਗਿਆ ਹੈ। ਇਹ ਘਟਨਾ ਦੇਖ ਕੇ ਆਲੇ-ਦੁਆਲੇ ਤੇ ਲੋਕ ਵੀ ਇਕੱਠੇ ਹੋ ਗਏ ਅਤੇ ਏ.ਐੱਸ. ਆਈ ਨੂੰ ਘੇਰਾ ਪਾ ਲਿਆ। ਲੋਕਾਂ ਦਾ ਇਕੱਠ ਦੇਖ ਕੇ ASI ਨੇ ਕਿਹਾ ਮੈਂ ਪੱਗ ਨਹੀਂ ਲਾਹੀ ਬੱਸ ਕੰਨਾਂ ਚ ਟੂਟੀਆਂ (ਹੈਡਫੋਨ ) ਚੈੱਕ ਕੀਤੀਆਂ ਹਨ। ਏ.ਐੱਸ. ਆਈ ਨੇ ਕਿਹਾ ਕਿ ਪਰ ਫਿਰ ਵੀ ਮੈਂ ਮੁਆਫੀ ਮੰਗਦਾ ਹਾਂ। ਇਹ ਵੀਡੀਓ ਤੇਜੀ ਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਤੇ VIRAL ਹੋ ਰਹੀ ਹੈ।