Connect with us

Punjab

ਫਿਰੋਜ਼ਪੁਰ ਪੁਲਿਸ ਨੇ ਥ੍ਰੀ ਵਹੀਲਰ ਤੇ ਮੋਟਰਸਾਈਕਲ ਚੋਰ ਗਿਰੋਹ ਦੇ ਦੋ ਵਿਅਕਤੀ ਕੀਤੇ ਕਾਬੂ

Published

on

8 ਅਪ੍ਰੈਲ 2024: ਫਿਰੋਜ਼ਪੁਰ ਪੁਲਿਸ ਵੱਲੋਂ ਇੱਕ ਥ੍ਰੀ ਵਹੀਲਰ ਤੇ ਮੋਇਰਸੀਕਲ ਚੋਰ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ। ਜਿਹੜੇ ਥ੍ਰੀ ਵਹੀਲਰ ਅਤੇ ਮੋਟਰ ਸਾਈਕਲ ਚੋਰੀ ਕਰਦੇ ਸੀ ਅਤੇ ਉਹਨਾਂ ਦੀ ਜਾਅਲੀ ਆਰ.ਸੀ ਬਣਾ ਕੇ ਅੱਗੇ ਵੇਚਦੇ ਸੀ।

ਪ੍ਰੈਸ ਕਾਨਫਰੰਸ ਕਰਦਿਆਂ ਐੱਸ.ਐੱਸ.ਪੀ ਫਿਰੋਜ਼ਪੁਰ ਨੇ ਦੱਸਿਆ ਕਿ ਪੁਲਿਸ ਵੱਲੋਂ ਇੱਕ ਥ੍ਰੀ ਵਹੀਲਰ ਅਤੇ ਮੋਟਰਸਾਈਕਲ ਚੋਰ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਗੁਰਦੀਪ ਸਿੰਘ ਅਤੇ ਰਾਕੇਸ਼ ਕੁਮਾਰ ਵਾਸੀ ਫਿਰੋਜ਼ਪੁਰ ਸ਼ਹਿਰ ਵੱਖ-ਵੱਖ ਸ਼ਹਿਰਾਂ ਤੋਂ ਥ੍ਰੀ ਵਹੀਲਰ ਅਤੇ ਮੋਟਰਸਾਈਕਲ ਚੋਰੀ ਕਰਕੇ ਉਹਨਾਂ ਦੇ ਚੇਸੀ ਨੰਬਰ ਟੈਂਪਰ ਕਰਕੇ, ਗ਼ਲਤ ਕਾਗਜ਼ਾਤ ਕਰਕੇ ਜਾਅਲੀ ਆਰ.ਸੀ ਤਿਆਰ ਕਰਕੇ ਵੇਚਦੇ ਸਨ।ਉਹਨਾਂ ਦੱਸਿਆ ਕਿ ਇਸ ਚੋਰ ਗਿਰੋਹ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦਾ ਰਿਮਾਂਡ ਲਿਆ ਗਿਆ ਹੈ।