Punjab
ਅੱਜ ਪੰਜਾਬ ‘ਚ ਕੋਰੋਨਾ ਨਾਲ 12 ਦੀ ਮੌਤ, 557 ਨਵੇਂ ਮਾਮਲੇ ਦਰਜ

ਪੰਜਾਬ, 27 ਜੁਲਾਈ : ਕੋਰੋਨਾ ਦਾ ਪ੍ਰਭਾਵ ਦੇਸ਼ ਦੁਨੀਆ ਦੇ ਹਰ ਵਰਗ ਦੇ ਲੋਕਾਂ ਉੱਤੇ ਪੈ ਰਿਹਾ ਹੈ। ਦੇਸ਼ ਦੁਨੀਆ ਵਿਚ ਕੋਰੋਨਾ ਮਾਮਲੇ ਵਿਚ ਲਗਤਾਰ ਵਾਧਾ ਹੋ ਰਿਹਾ ਹੈ। ਜਿਸਨੂੰ ਰੋਕਣ ਲਈ ਸੁਚੱਜੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ ਪਰ ਫਿਰ ਵੀ ਕੋਰੋਨਾ ਦਾ ਕਹਿਰ ਘੱਟ ਨਹੀਂ ਹੋ ਰਿਹਾ। ਦੱਸ ਦਈਏ ਅੱਜ ਭਾਵ ਸੋਮਵਾਰ ਨੂੰ ਪੰਜਾਬ ਵਿਖੇ ਕੋਰੋਨਾ ਕਾਰਨ 12 ਲੋਕਾਂ ਦੀ ਮੌਤ ਦਰਜ ਹੋਈ ਜਦਕਿ 557 ਨਵੇਂ ਮਾਮਲੇ ਦਰਜ ਕੀਤੇ ਗਏ। ਸਰਕਾਰ, ਪ੍ਰਸ਼ਾਸਨ ਵੱਲੋਂ ਕੋਰੋਨਾ ਤੋਂ ਬਚਣ ਲਈ ਪ੍ਰਬੰਧ ਵੀ ਕੀਤੇ ਜਾ ਰਹੇ ਹਨ ਅਤੇ ਸਮੇਂ ਸਮੇਂ ਚ ਦਿਸ਼ਾ ਨਿਰਦੇਸ਼ ਵੀ ਦਿੱਤੇ ਜਾ ਰਹੇ ਹਨ। ਜਿਸਤੋਂ ਬਾਅਦ ਵੀ ਕੋਰੋਨਾ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ।