Punjab
ਕਿਸਾਨ ਨਾਲ ਪੈਸਿਆਂ ਦੀ ਧੋਖਾਧੜੀ,ਕੇਸ ਦਰਜ
ਮਾਨਸਾ ਦੇ ਇੱਕ ਪਿੰਡ ਤੋਂ ਮਾਮਲਾ ਸਾਹਮਣੇ ਆਇਆ ਹੈ ਕਿ ਇੱਕ ਬਜੁਰਗ ਕਿਸਾਨ ਦਾ ਪੈਸਿਆਂ ਵਾਲਾ ਬੈਗ ਚਲਾਕੀ ਨਾਲ ਬਦਲ ਕੇ ਦੋ ਵਿਅਕਤੀਆਂ ਵੱਲੋਂ ਪੈਸਿਆਂ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ ਥਾਣਾ ਸਿਟੀ-1 ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।ਜਾਣਕਾਰੀ ਮਿਲੀ ਹੈ ਕਿ ਪਿੰਡ ਘਰਾਂਗਣਾ ਵਿਚ ਰਹਿੰਦੇ ਕਿਸਾਨ ਬੰਤਾ ਸਿੰਘ ਪੰਜਾਬ ਗ੍ਰਾਮੀਣ ਬੈਂਕ ਆਇਆ ਸੀ, ਜਿਸ ਕੋਲ 23 ਹਜ਼ਾਰ ਰੁਪਏ ਦੀ ਨਕਦੀ ਇੱਕ ਲਿਫ਼ਾਫ਼ੇ ‘ਚ ਪਈ ਹੋਈ ਸੀ। ਉਥੇ ਖੜ੍ਹੇ ਦੋ ਨੌਜਵਾਨਾਂ ਦੀ ਨਿਗਾ ਉਸ ‘ਤੇ ਪੈ ਜਾਂਦੀ ਹੈ ਤੇ ਕਿਸਾਨ ਨੂੰ ਗੱਲਾਂ ਵਿਚ ਲਾ ਕੇ ਬੈਂਕ ਤੋਂ ਬਾਹਰ ਲੈ ਜਾਂਦੇ ਹਨ । ਉਨ੍ਹਾਂ ਨੌਜਵਾਨਾਂ ਨੇ ਕਿਹਾ ਕਿ ਉਹ ਵੀ ਬੈਂਕ ਵਿੱਚ 60 ਹਜ਼ਾਰ ਰੁਪਏ ਜਮ੍ਹਾ ਕਰਵਾਉਣਾ ਚਾਹੁੰਦੇ ਹਨ ਤੇ ਬੜੀ ਹੀ ਚਲਾਕੀ ਨਾਲ ਉਨ੍ਹਾਂ ਨੇ ਉਸ ਦਾ ਲਿਫ਼ਾਫ਼ਾ ਬਦਲ ਦਿੱਤਾ ਅਤੇ ਕਿਸਾਨ ਨੂੰ 10 ਮਿੰਟ ਉਥੇ ਹੀ ਉਡੀਕ ਕਰਨ ਲਈ ਕਿਹਾ, ਪਰ ਕੋਈ ਵੀ ਮੁੜ ਕੇ ਵਾਪਿਸ ਨਾ ਆਇਆ ਅਤੇ ਕਿਸਾਨ ਨੇ ਆਪਣੇ 23 ਹਜ਼ਾਰ ਰੁਪਏ ਗਵਾ ਲਏ । ਬੰਤਾ ਸਿੰਘ ਨੇ ਦੱਸਿਆ ਕਿ ਉਹ ਕਾਫੀ ਸਮਾਂ ਉਥੇ ਉਨ੍ਹਾਂ ਦੀ ਉਡੀਕ ਕਰਦਾ ਰਿਹਾ ਤੇ ਬਾਅਦ ਵਿੱਚ ਪੁਲਿਸ ਨੂੰ ਸ਼ਿਕਾਇਤ ਕੀਤੀ। ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪਰ ਕਿਸੇ ਦੀ ਗਿ੍ਫਤਾਰੀ ਨਹੀਂ ਹੋਈ ਹੈ।