Punjab
ਕੈਂਟਰ ਅਤੇ ਪਿਕਅੱਪ ਦੀ ਜ਼ਬਰਦਸਤ ਟੱਕਰ, ਕਈ ਲੋਕਾਂ ਦੀ ਮੌਤ

ACCIDENT : ਫਿਰੋਜ਼ਪੁਰ ਵਿਚ ਵੱਡਾ ਹਾਦਸਾ ਵਾਪਰਿਆ ਹੈ। ਪਿਕਅੱਪ ਗੱਡੀ ਦੀ ਟੈਂਕਰ ਨਾਲ ਟੱਕਰ ਹੋ ਗਈ। ਟੱਕਰ ਹੋਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।
ਮਿਲੀ ਜਾਣਕਾਰੀ ਮੁਤਾਬਕ ਪਿਕਅੱਪ ਵਿਚ ਸਵਾਰ ਸਵਾਰ ਲੋਕ ਵੇਟਰ ਦੱਸੇ ਜਾ ਰਹੇ ਤੇ ਵਿਆਹ ਸਮਾਗਮ ਵਿਚ ਜਾ ਰਹੇ ਸਨ। ਇਹ ਹਾਦਸਾ ਅੱਜ ਸਵੇਰੇ ਫਿਰੋਜ਼ਪੁਰ ਦੇ ਮੋਹਨ ਦੇ ਉਤਾੜ ਦੇ ਕੋਲ ਵਾਪਰਿਆ ਹੈ। ਘਟਨਾ ਦੇ ਸਮੇਂ ਪਿਕਅੱਪ ਵਿੱਚ 15 ਤੋਂ ਵੱਧ ਲੋਕ ਸਵਾਰ ਸਨ। ਗੰਭੀਰ ਜ਼ਖਮੀ ਹੋਏ ਲੋਕਾਂ ਨੂੰ ਰਾਹਗੀਰਾਂ ਅਤੇ ਐਂਬੂਲੈਂਸਾਂ ਦੀ ਮਦਦ ਨਾਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।