Corona Virus
ਕੋਰੋਨਾ ਲੌਕਡਾਊਨ – ਹੁਣ ਸਿਰਫ 8 ਵਜੇ ਤੱਕ ਪੀਓ ਹੋਟਲ ‘ਚ ਸ਼ਰਾਬ

ਚੰਡੀਗੜ੍ਹ, 23 ਜੂਨ : ਕੋਰੋਨਾ ਮਹਾਮਾਰੀ ਦੌਰਾਨ ਪੰਜਾਬ ‘ਚ ਹੋਟਲ, ਰੇਸਟੌਰੈਂਟ , ਢਾਬੇ ਖੋਲ੍ਹਣ ਅਤੇ ਵਿਆਹਾਂ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਪਿਛਲੇ ਚਾਰ ਪੰਜ ਮਹੀਨਿਆਂ ਤੋਂ ਕਰੋਨਾ ਵਾਇਰਸ ਕਰਕੇ ਲੋਕ ਡਾਊਨ ਦੌਰਾਨ ਹਰ ਕਾਰੋਬਾਰੀ ਦਾ ਕੰਮ ਖਰਾਬ ਹੋ ਰਿਹਾ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਹੌਲੀ ਹੌਲੀ ਹਰ ਇੱਕ ਉਦਯੋਗਾਂ ਨੂੰ ਖੋਲ੍ਹਣ ਦੀ ਅਨੁਮਤੀ ਦੇ ਦਿੱਤੀ ਗਈ ਸੀ। ਜਿਸਦੇ ਅਨੁਸਾਰ ਹੁਣ ਰਾਤ 8 ਵਜੇ ਤੱਕ ਰੇਸਟੌਰੈਂਟ ਅੰਦਰ ਬੈਠ ਕੇ ਲੋਕ ਖਾਣਾ ਖਾ ਸਕਦੇ ਹਨ, ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਜੋ ਲੋਕ ਆਉਣਗੇ ਉਨ੍ਹਾਂ ਨੂੰ ਸਾਫ਼ ਸਫ਼ਾਈ ਅਤੇ ਹਾਈਜੀਨ ਦਾ ਖਾਸ ਕਰ ਕੇ ਰੱਖਿਆ ਜਾਵੇਗਾ।
ਜਿਸ ਵਿੱਚ 50% ਲੋਕ ਹੀ ਇਕ ਸਮੇਂ ‘ਤੇ ਹੋਟਲ ਅਤੇ ਰੇਸਟੌਰੈਂਟ ਅੰਦਰ ਜਾ ਕੇ ਬੈਠ ਸਕਦੇ ਹਨ। ਦਸ ਦਈਏ ਕਿ ਬਾਰ ਬੰਦ ਰਹਿਣਗੇ ਅਤੇ ਜਿਹੜੇ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ, ਉਹਨਾਂ ਨੂੰ ਹੋਟਲ ਦੇ ਕਮਰਿਆਂ ਅੰਦਰ ਹੀ ਸ਼ਰਾਬ ਦਿੱਤੀ ਜਾਵੇਗੀ। ਇਸੇ ਤਰ੍ਹਾਂ ਹੀ ਪੈਲਸਾਂ ‘ਚ ਵੀ ਵਿਆਹ ਸਮਾਰੋਹਾਂ ਦੌਰਾਨ 50 ਬੰਦਿਆਂ ਦੇ ਇਕੱਠ ਦੀ ਛੋਟ ਦਿੱਤੀ ਗਈ ਹੈ ਅਤੇ ਇਸ ਦੌਰਾਨ ਕਈ ਤਰ੍ਹਾਂ ਦੀ ਰੋਕ ਵੀ ਲਾਈ ਗਈ ਹੈ।
ਉਹਨਾਂ ਅੱਗੇ ਕਿਹਾ ਕਿ ਬੈਨਕੁਏਟ ਹਾਲਾਂ/ਮੈਰਿਜ ਪੈਲੇਸਾਂ ਵਿੱਚ ਬਾਰਾਂ ਬੰਦ ਰਹਿਣਗੀਆਂ। ਹਾਲਾਂਕਿ ਰਾਜ ਦੀ ਆਬਕਾਰੀ ਨੀਤੀ ਅਨੁਸਾਰ ਸਮਾਗਮ ਵਿੱਚ ਸ਼ਰਾਬ ਵਰਤਾਈ ਜਾ ਸਕਦੀ ਹੈ। ਹੋਟਲ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਲਈ ਐਸਓਪੀਜ਼ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇਗਾ। ਹੋਟਲ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਦਾ ਪ੍ਰਬੰਧਨ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਮੇਂ ਸਮੇਂ ਉਤੇ ਜਾਰੀ ਐਸਓਪੀਜ਼ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਜ਼ਿਲ੍ਹਾ ਅਧਿਕਾਰੀਆਂ ਨੂੰ ਸਥਾਨਕ ਸਥਿਤੀ ਦੇ ਅਧਾਰ ‘ਤੇ ਦਿਸ਼ਾ-ਨਿਰਦੇਸ਼ਾਂ ਅਤੇ ਹੋਰ ਐਸਓਪੀ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਅਧਿਕਾਰੀ ਲੋੜ ਮੁਤਾਬਕ ਹੋਰ ਪਾਬੰਦੀਆਂ ਵੀ ਲਗਾ ਸਕਦੇ ਹਨ।

