India
ਖਨੌਰੀ-ਸ਼ੰਭੂ ਬਾਰਡਰ ‘ਤੇ ਕਿਸਾਨ ਮਨਾਉਣਗੇ ਅਰਦਾਸ ਦਿਵਸ
FARMER PROTEST : 16ਵੇਂ ਦਿਨ ਵੀ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਹੈ। ਹੁਣ ਤੱਕ ਉਨ੍ਹਾਂ ਦਾ ਕਈ ਕਿਲੋ ਵਜੋਂ ਕੱਟ ਗਿਆ ਹੈ ।ਖਨੌਰੀ-ਸ਼ੰਭੂ ਬਾਰਡਰ ‘ਤੇ ਅੱਜ ਕਿਸਾਨ ਅਰਦਾਸ ਦਿਵਸ ਮਨਾਉਣਗੇ। ਮੋਰਚਾ ਫ਼ਤਿਹ ਤੇ ਡੱਲੇਵਾਲ ਦੀ ਸਿਹਤ ਲਈ ਅਰਦਾਸ ਕੀਤੀ ਜਾਵੇਗੀ ।
10 ਦਸੰਬਰ 2024 ਨੂੰ ਸ਼ੰਭੂ ਬਾਰਡਰ ’ਤੇ ਕਿਸਾਨਾਂ ਦੀ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਸੀ । ਕਾਨਫਰੰਸ ਵਿਚ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 101 ਮਰਜਵੀੜਿਆਂ ਦਾ ਜੱਥਾ ਦਿੱਲੀ ਕੂਚ ਵਾਸਤੇ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਮੋਰਚੇ ਨੂੰ ਚੱਲਦੇ ਹੋਏ 303 ਦਿਨ ਹੋ ਗਏ ਹਨ। ਇਸ ਮੌਕੇ ਕਿਸਾਨ ਆਗੂ ਤੇਜਵੀਰ ਸਿੰਘ ਨੇ ਦੱਸਿਆ ਕਿ ਇਸ ਅੰਦੋਲਨ ਨੂੰ 13 ਦਸੰਬਰ ਨੂੰ 10 ਮਹੀਨੇ ਪੂਰੇ ਹੋ ਰਹੇ ਹਨ। ਅਜਿਹੇ ‘ਚ 13 ਤਾਰੀਖ਼ ਨੂੰ ਵੱਡਾ ਇਕੱਠ ਹੋਵੇਗਾ। 13 ਦਸੰਬਰ ਵਾਲੇ ਦਿਨ ਲੋਕਾਂ ਨੂੰ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਉੱਤੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
ਅਰਦਾਸ ਦਿਹਾੜਾ ਮਨਾਉਣਗੇ…
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦੋਵੇਂ ਮੋਰਚੇ ਕੱਲ ਅਰਦਾਸ ਦਿਹਾੜਾ ਮਨਾਉਣਗੇ। ਜਗਜੀਤ ਡੱਲੇਵਾਲ ਅਤੇ ਜ਼ਖ਼ਮੀ ਕਿਸਾਨਾਂ ਦੀ, ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਜਾਵੇਗੀ। ਉਨ੍ਹਾਂ ਕਿਹਾ ਸਾਰੇ ਮੰਦਿਰ-ਗੁਰਦੁਆਰਿਆਂ ’ਚ ਅਰਦਾਸ ਕਰਨ ਦੀ ਅਪੀਲ ਕੀਤੀ। ਸਰਵਣ ਪੰਧੇਰ ਨੇ ਕਿਹਾ ਕਿ ਕਿਸਾਨਾਂ ਨਾਲ ਜੋ ਵੀ ਹੋਵੇਗਾ ਉਸਦੀ ਜ਼ਿੰਮੇਵਾਰ ਮੋਦੀ ਸਰਕਾਰ ਹੋਵੇਗੀ।