Punjab
ਖੰਨਾ ਦੇ ਨਿੱਜੀ ਹਸਪਤਾਲ ‘ਚ ਜਣੇਪੇ ਤੋਂ ਬਾਅਦ ਔਰਤ ਦੀ ਮੌਤ
ਖੰਨਾ ਦੇ ਵਿਚ ਇਕ ਏਹੋ ਜਿਆ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਨਵ ਜੰਮੇ ਬੱਚੇ ਦੀਆਂ ਖੁਸ਼ੀਆਂ ਮਣਾਈਆਂ ਜਾਨੀਆਂ ਸੀ ਪਰ ਇਹ ਖੁਸ਼ੀਆਂ ਜ਼ਾਦਾ ਵਕਤ ਨਾ ਰਹਿ ਸਕੀਆਂ। ਦਰਅਸਲ ਖੰਨਾ ਦੇ ਜੀ.ਟੀ.ਰੋਡ ‘ਤੇ ਸਥਿਤ ਇੱਕ ਨਿੱਜੀ ਹਸਪਤਾਲ ਚ ਇਕ ਔਰਤ ਦੀ ਡਿਲਵਰੀ ਸੀ ਜਿਸ ਤੋਂ ਬਾਅਦ ਆਪ੍ਰੇਸ਼ਨ ਰਾਹੀਂ ਬੱਚੇ ਦਾ ਜਨਮ ਹੋਇਆ। ਦੱਸਦੀਏ ਕੇ ਅਪਰੇਸ਼ਨ ਤੋਂ ਬਾਅਦ ਔਰਤ ਦਾ ਖੂਨ ਵਗਦਾ ਰਿਹਾ।ਪਤੀ ਵੱਲੋਂ ਸਟਾਫ ਮੈਂਮਬਰ ਅਤੇ ਡਾਕਟਰਾਂ ਨੂੰ ਬਲਾਇਆ ਗਿਆ ਪਰ ਕੋਈ ਨਹੀਂ ਆਇਆ। ਔਰਤ ਨੂੰ ਦੂਜੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਮ੍ਰਿਤਕ ਕਰਾਰ ਕਰ ਦਿੱਤਾ ਗਿਆ।ਇਹ ਖਬਰ ਮਿਲਦੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ‘ਚ ਹੰਗਾਮਾ ਕੀਤਾ ਗਿਆ ਨਾਲ ਹੀ ਡਾਕਟਰਾਂ ‘ਤੇ ਇਲਾਜ ‘ਚ ਲਾਪਰਵਾਹੀ ਦੇ ਵੀ ਦੋਸ਼ ਲਗਾਏ ਗਏ। ਡਾਕਟਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸਥਿਤੀ ਨੂੰ ਦੇਖਦੇ ਹੋਏ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚੀ।