Gurdaspur
ਗੁਰਦਾਸਪੁਰ ਦੇ ਪਿੰਡ ਕਾਲਾ ਬਾਬਾ ਵਿੱਚ ਪਹਿਰਾ ਦੇ ਰਹੇ ਨੌਜਵਾਨਾਂ ਨੇ ਸ਼ਰਾਬ ਤਸਕਰਾਂ ਨੂੰ ਕੀਤਾ ਕਾਬੂ

ਗੁਰਦਾਸਪੁਰ, 08 ਅਪ੍ਰੈਲ (ਰਵੀ ਕੁਮਾਰ): ਪੰਜਾਬ ਵਿੱਚ ਜਿੱਥੇ ਕਰਫ਼ਿਊ ਕਰਕੇ ਲੋਕ ਘਰ ਦੇ ਅੰਦਰ ਹਨ ਅਤੇ ਬਾਹਰ ਚੱਪੇ ਚੱਪੇ ਤੇ ਪੁਲਿਸ ਵੱਲੋਂ ਨਾਕਾਬੰਦੀ ਜਾਰੀ ਹੈ। ਇਸ ਗੰਭੀਰ ਮਾਹੌਲ ਵਿੱਚ ਵੀ ਨਸ਼ਾ ਤਸਕਰ ਸ਼ਰਾਬ ਦੀਆਂ ਬੋਤਲਾਂ ਦੀ ਮੋਟਰਸਾਈਕਲ ਰਾਹੀਂ 50 ਕਿੱਲੋਮੀਟਰ ਤੱਕ ਹੋਮ ਡਿਲੀਵਰੀ ਕਰ ਰਹੇ ਹਨ। ਬੁੱਧਵਾਰ ਨੂੰ ਕਾਲਾ ਬਾਬਾ ਵਿੱਚ 400 ਬੋਤਲਾਂ ਦੇਸੀ ਸ਼ਰਾਬ ਸਮੇਤ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ।

ਇਸ ਬਾਰੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਆਣ ਜਾਣ ਵਾਲੀਆਂ ਤੇ ਨਜ਼ਰ ਰੱਖੀ ਜਾ ਰਹੀ ਹੈ , ਤਾਂ ਜੋ ਕੋਈ ਪਿੰਡ ਵਿੱਚ ਨਾ ਆ ਸਕੇ । ਜਦੋ ਨਿਗਰਾਨੀ ਕਰਨ ਵਾਲੇ ਨੌਜਵਾਨਾਂ ਨੇ ਇਹਨਾਂ ਨੂੰ ਆਉਂਦਾ ਦੇਖਿਆ ਤਾਂ ਇਹਨਾਂ ਦੀ ਤਲਾਸ਼ੀ ਲਈ, ਜਿਸ ਤੇ ਪਾਇਆ ਗਿਆ ਕਿ ਮੋਟਰਸਾਈਕਲ ਤੇ ਬੋਰੀਆਂ ਵਿੱਚ ਸ਼ਰਾਬ ਦੀ ਸਪਲਾਈ ਕੀਤੀ ਜਾ ਰਹੀ ਹੈ, ਤਾਂ ਇਹਨਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਮੌਕੇ ਤੇ ਪਹੁੰਚ ਇਹਨਾਂ ਦੋਸ਼ੀਆ ਨੂੰ ਗ੍ਰਿਫਤਾਰ ਕਰ ਲਿਆ।