Connect with us

Gurdaspur

SAD NEWS: 60 ਸਾਲ ਦੇ ਬਜ਼ੁਰਗ ਦੀ ਬੁਰੀ ਹਾਲਤ ਚ ਮਿਲੀ ਲਾ+ਸ਼, ਪੁਲਿਸ ਕਰ ਰਹੀ ਹੈ ਪੂਰੇ ਮਾਮਲੇ ਦੀ ਜਾਂਚ

Published

on

ਗੁਰਦਾਸਪੁਰ 6 ਅਗਸਤ 2023 (ਗੁਰਪ੍ਰੀਤ ਸਿੰਘ) : ਬਟਾਲਾ ਦੇ ਨੇੜਲੇ ਪਿੰਡ ਖੋਖਰ ਫੌਜਾ ਚ ਅੱਜ ਸਵੇਰੇ ਉਸ ਵੇਲੇ ਸਨਸਨੀ ਫੈਲ ਗਈ ਜਦ ਪਿੰਡ ਦੇ ਹੀ ਇਕ 60 ਸਾਲਾ ਪੂਰਨ ਚੰਦ ਨਾਂਅ ਦੇ ਵਿਅਕਤੀ ਦੀ ਸ਼ੱਕੀ ਹਾਲਤ ਚ ਲਾਸ਼ ਬਰਾਮਦ ਹੋਈ ਹੈ| ਉਥੇ ਹੀ ਪਿੰਡ ਵਾਸੀਆਂ ਨੇ ਜਦ ਸਵੇਰੇ ਦੇਖਿਆ ਤਾ ਲਾਸ਼ ਸੜਕ ਕਿਨਾਰੇ ਬਹੁਤ ਹੀ ਬੁਰੀ ਹਾਲਤ ਚ ਮਿਲੀ ਹੈ| ਜਦ ਕਿ ਸ਼ਰੀਰ ਤੇ ਸਟਾ ਦੇ ਨਿਸ਼ਾਨ ਸਨ ਅਤੇ ਹੈਰਾਨ ਕਰਨ ਵਾਲਾ ਮਾਮਲਾ ਇਹ ਸੀ ਕਿ ਉਸਦੇ ਹੱਥ-ਪੈਰ ਕੱਟੇ ਹੋਏ ਸਨ,ਤੇ ਓਥੇ ਹੀ ਪਿੰਡ ਵਾਸੀਆਂ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਜਿਸ ਦੇ ਚਲਦੇ ਪੁਲਿਸ ਦੇ ਅਧਕਾਰੀ ਪਹੁਚੇ ਅਤੇ ਜਾਂਚ ਕੀਤੀ ਗਈ|

ਓਥੇ ਹੀ ਬਟਾਲਾ ਪੁਲਿਸ ਦੇ ਡੀਐਸਪੀ ਸਰਵਣਜਿੱਤ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਗਿਆ, ‘ਅਤੇ ਸਿਵਲ ਹਸਪਤਾਲ ਬਟਾਲਾ ਚ ਪੋਸਟਮਾਰਟਮ ਲਈ ਭੇਜਿਆ ਗਿਆ ਅਤੇ ਓਥੇ ਹੀ ਉਹਨਾਂ ਦੱਸਿਆ ਕਿ ਮੁਢਲੀ ਜਾਂਚ ਚ ਸਾਮਣੇ ਆਇਆ ਹੈ ਕਿ ਮ੍ਰਿਤਕ ਦੇ ਸ਼ਰੀਰ ਸਿਰ ਅਤੇ ਗਰਦਨ ‘ਤੇ ਕੱਟ ਦੇ ਨਿਸ਼ਾਨ ਵੀ ਹਨ।ਅਤੇ ਉਹਨਾਂ ਵਲੋਂ ਕੇਸ ਦਰਜ਼ ਕਰ ਜਾਂਚ ਕੀਤੀ ਜਾ ਰਹੀ ਹੈ | ਉਥੇ ਹੀ ਪਿੰਡ ਵਾਸੀਆਂ ਨੇ ਦੱਸਿਆ ਕਿ ਪੂਰਨ ਚੰਦ ਇਕ ਫ਼ਕਰ ਸੂਬਾਅ ਦਾ ਵਿਅਕਤੀ ਸੀ ਅਤੇ ਉਸਦਾ ਕਿਸੇ ਨਾਲ ਕੋਈ ਵੈਰ ਵਿਰੋਧ ਵੀ ਨਹੀਂ ਸੀ |