Punjab
ਘਰ ਦੀ ਨੂੰਹ ਨੂੰ ਨਸ਼ਿਆਂ ਨੇ ਬਣਾਇਆਂ ਦੋ ਵਾਰੀ ਵਿਧਵਾ
- ਤਰਨ ਤਾਰਨ ਪਿੰਡ ਦਿਆਲਪੁਰ ਵਿਖੇ ਨਸਿਆਂ ਨੇ ਖਾ ਲਏ ਇੱਕ ਗਰੀਬ ਕਿਸਾਨ ਪਰਿਵਾਰ ਦੇ ਤਿੰਨ ਜਵਾਨ ਪੁੱਤ
- ਪਰਿਵਾਰਕ ਮੈਬਰਾਂ ਨੇ ਸਰਕਾਰ ਅਤੇ ਸਮਾਜਸੇਵੀ ਸੰਸਥਾਵਾਂ ਅੱਗੇ ਉਹਨਾਂ ਦੀ ਬਾਂਹ ਫੜਨ ਦੀ ਕੀਤੀ ਮੰਗ
ਤਰਨਤਾਰਨ, 06 ਜੁਲਾਈ (ਪਵਨ ਸ਼ਰਮਾ): ਤਰਨ ਤਾਰਨ ਦੇ ਪਿੰਡ ਦਿਆਲਪੁਰਾ ਵਿਖੇ ਇਕ ਗਰੀਬ ਕਿਸਾਨ ਪਰਿਵਾਰ ਦੇ ਤਿੰਨ ਜਵਾਨ ਪੁੱਤਾਂ ਨੂੰ ਨਸ਼ਿਆਂ ਦੇ ਜ਼ਹਿਰੀਲੇ ਨਾਗ ਨੇ ਖਾ ਲਿਆ। ਇਨ੍ਹਾਂ ਹੀ ਨਹੀ ਘਰ ਦੀ ਨੂੰਹ ਨੂੰ ਵੀ ਨਸ਼ਿਆਂ ਨੇ ਦੋ ਵਾਰੀ ਵਿਧਵਾ ਬਣਾ ਦਿੱਤਾ।
ਇਸ ਘਰ ਵੱਲ ਨੂੰ ਮੁੜ ਪਿਆਂ ਸਭ ਤੋ ਪਹਿਲਾਂ ਉੱਕਤ ਬਿਰਧ ਜੋੜੇ ਦੇ ਵੱਡੇ ਲੜਕੇ ਸੁਖਵਿੰਦਰ ਸਿੰਘ ਨੂੰ ਨਸ਼ਿਆਂ ਨੇ ਐਸਾ ਜਕੜ ਲਿਆ ਕਿ ਉਹ ਨਸ਼ਿਆਂ ਦੇ ਦਰਿਆਂ ਦੇ ਹੜ ਵਿੱਚ ਵਹਿ ਕੇ ਆਪਣੀ ਜਾਨ ਗਵਾ ਬੈਠਾ, ਮਾਂ ਪਿਉ ਨੇ ਸਬਰ ਦਾ ਘੁੱਟ ਭਰਦਿਆਂ ਆਪਣੇ ਦੂਸਰੇ ਲੜਕੇ ਇੰਦਰਜੀਤ ਸਿੰਘ ਦਾ ਵਿਆਹ ਅਮਨਦੀਪ ਕੋਰ ਨਾਲ ਕਰ ਦਿੱਤਾ।
ਲੇਕਿਨ ਵਿਆਹ ਤੋ ਥੋੜਾ ਸਮਾ ਬਾਅਦ ਉਹ ਵੀ ਵੱਡੇ ਭਰਾ ਦੇ ਪੂਰਨਿਆਂ ਦੇ ਚੱਲਦਿਆਂ ਨਸ਼ਿਆਂ ਦੀ ਦਲਦਲ ਵਿੱਚ ਐਸਾ ਫੱਸਿਆਂ ਕਿ ਘਰ ਦੀਆਂ ਦੇ ਸਮਝਾਉਣ ਬਝਾਉਣ ਦੇ ਬਾਵਜੂਦ ਵੀ ਨਸ਼ਾ ਕਰਨਾ ਜਾਰੀ ਰੱਖਿਆਂ ਇਸ ਦੋਰਾਣ ਉਸਦੇ ਘਰ ਇੱਕ ਲੜਕੀ ਅਤੇ ਦੋ ਲੜਕਿਆ ਜਨਮ ਤਾਂ ਲੈ ਲਿਆ ਲੇਕਿਨ ਉਹ ਨਹੀ ਸੁਧਰਿਆਂ ਅਤੇ ਆਖਿਰ ਉਸਦੀ ਵੀ ਮੋਤ ਹੋ ਗਈ। ਬਲਵੰਤ ਸਿੰਘ ਅਤੇ ਸੁਖਦੇਵ ਸਿੰਘ ਨੇ ਸੋਚਿਆਂ ਕਿ ਚੱਲੋ ਨੂੰਹ ਅਮਨਦੀਪ ਕੋਰ ਦੇ ਮਾਂ ਬਾਪ ਵੀ ਬਚਪਨ ਵਿੱਚ ਗੁਜਰ ਗਏ ਹਨ ਅਤੇ ਉਸਦਾ ਵੀ ਕੋਈ ਇਸ ਘਰ ਤੋ ਬਿਨਾਂ ਕੋਈ ਸਹਾਰਾ ਨਹੀ ਹੈ ੳੇੁਹਨਾਂ ਨੇ ਅਮਨਦੀਪ ਕੋਰ ਦੀ ਦੂਸਰੀ ਸ਼ਾਦੀ ਆਪਣੇ ਸਭ ਤੋ ਛੋਟੇ ਲੜਕੇ ਅੰਗਰੇਜ ਸਿੰਘ ਨਾਲ ਕਰ ਦਿੱਤੀ।
ਲੇਕਿਨ ਉਹ ਤਾਂ ਆਪਣੇ ਦੋਵਾਂ ਭਰਾਵਾਂ ਤੋ ਵੀ ਅੱਗੇ ਨਿੱਕਲਿਆਂ ਉਸ ਨੇ ਨਸ਼ੇ ਲਈ ਆਪਣੀ ਘਰ ਦੀ ਸਾਰੀ ਪੂੰਜੀ ਅਤੇ ਬੱਚੀ ਖੁੱਚੀ ਜਾਇਦਾਦ ਤੱਕ ਗਿਰਵੀ ਰੱਖ ਦਿੱਤੀ ਇਥੋ ਤੱਕ ਕਿ ਆਪਣੇ ਤੋ ਹੋਏ ਸਭ ਤੋ ਛੋਟੇ ਲੜਕੇ ਨੂੰ ਵੀ ਗੋਲੀਆਂ ਦੇ ਕੇ ਮਾਰਨ ਦੀ ਕੋਸ਼ਿਸ ਕੀਤੀ ਗਈ ਆਖਿਰ ਨਸ਼ੇ ਦਾ ਦੈਂਂਤ ਉਸਨੂੰ ਵੀ ਨਿਗਲ ਗਿਆਂ ਬੱਸ ਹੁਣ ਰਹਿ ਗਏ ਨੇ ਉੱਕਤ ਪਰਿਵਾਰ ਕੋਲ ਸਿਰਫ ਹੰਝੂ ਕਿਉਕਿ ਨਾ ਤਾਂ ਬਿਰਧ ਮਾਂ ਬਾਪ ਕੋਲ ਕੋਈ ਸਹਾਰਾ ਹੈ ਨਾ ਹੀ ਦੋ ਵਾਰ ਵਿਧਵਾ ਹੋਈ ਘਰ ਦੀ ਨੂੰਹ ਕੋਲ।
ਬੱਸ ਉਸ ਪਾਸ ਆਪਣੇ ਦੋਵੇ ਪਤੀਆਂ ਦੀ ਨਿਸ਼ਾਨੀ ਚਾਰ ਬੱਚੇ ਅਤੇ ਬਜ਼ੁਰਗ ਸੱਸ ਅਤੇ ਸਹੁਰਾ ਹੀ ਰਹਿ ਗਏ ਹਨ। ਮਰਨ ਤੋ ਪਹਿਲਾਂ ਇਸ ਘਰ ਦੇ ਤਿੰਨੇ ਚਿਰਾਗ ਘਰ ਦੀ ਤਿੰਨ ਏਕੜ ਜਮੀਨ ਤੱਕ ਗਹਿਣੇ ਧਰ ਗਏ ਹਨ ਅਤੇ ਪਰਿਵਾਰ ਕੋਲ ਹੁਣ ਰਹਿ ਗਏ ਹਨ ਸਿਰਫ ਹੰਝੂ ਕਿਉਕਿ ਘਰ ਵਿੱਚ ਕਮਾਈ ਦਾ ਕੋਈ ਸਾਧਨ ਨਾ ਹੋਣ ਕਾਰਨ ਬੁਜਰਗ ਦਾਦਾ ਦਾਦੀ ਅਤੇ ਵਿਧਵਾ ਮਾਂ ਆਪਣੇ ਬੱਚਿਆਂ ਨੂੰ ਪੜਾਉਣਾ ਤਾਂ ਦੂਰ ਉਥੇ ਹੀ ਦੋ ਵਕਤ ਦੀ ਰੋਟੀ ਦੇਣ ਲਈ ਵੀ ਨਕਾਮ ਸਾਬਤ ਹੋ ਰਹੀ ਹੈ। ਉਥੇ ਹੀ ਬਜ਼ੁਰਗ ਮਾਂ ਚੀਖ ਚੀਖ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਾਹਨਤਾਂ ਪਾਉਦਿਆਂ ਆਖ ਰਹੀ ਹੈ, ਨਹੀ ਹੋਏ ਹਨ ਨਸ਼ੇ ਬੰਦ ਸ਼ਰੇਆਮ ਵਿੱਕ ਰਹੇ ਹਨ ਨਸ਼ੇ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਅੱਗੇ ਗੁਹਾਰ ਲਗਾਈ ਹੈ ਕਿ ਉਹ ਇਸ ਮੁਸੀਬਤ ਦੀ ਘੜੀ ਵਿੱਚ ਉਹਨਾਂ ਦੀ ਬਾਂਹ ਫੜਨ।
ਉੱਧਰ ਪੀੜਤ ਪਰਿਵਾਰ ਨੇ ਆਪਣੀ ਖਰਾਬ ਦੁਰਦਸ਼ਾ ਲਈ ਸਰਕਾਰਾਂ ਨੂੰ ਜਿੰਮੇਵਾਰ ਠਹਿਰਾਉਦਿਆਂ ਇਸ ਬੁਰੇ ਦੋਰ ਵਿੱਚ ਉਹਨਾਂ ਦੀ ਬਾਂਹ ਫੜਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਉੱਧਰ ਉੱਕਤ ਗਰੀਬ ਕਿਸਾਨ ਪਰਿਵਾਰ ਦੀ ਦੁਰਦਸ਼ਾ ਸ਼ੁਣ ਕੇ ਬਾਰਡਰ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸੁਰਜੀਤ ਸਿੰਘ ਭੂਰਾ ਉਹਨਾਂ ਦੇ ਘਰ ਪਹੁੰਚੇ ਤਾਂ ਉਹਨਾਂ ਨੇ ਪਰਿਵਾਰ ਨੂੰ ਹੌਂਸਲਾ ਦਿੱਤਾ ਉਹਨਾਂ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁੱਟਕਾ ਸਾਹਿਬ ਫੜ ਕੇ ਸੋਹ ਖਾਦੀ ਸੀ ਕਿ ਪੰਜਾਬ ਵਿੱਚੋ ਮੈ ਚਾਰ ਹਫਤੇ ਵਿੱਚ ਨਸ਼ੇ ਬੰਦ ਕਰ ਦੇਂਵਾਂਗਾ ਨਸ਼ੇ ਤਾਂ ਬੰਦ ਹੋਏ ਨਹੀ ਸਗੋ ਨਸ਼ਿਆਂ ਦੀ ਹੋਮ ਡਿਲੀਵਰੀ ਹੋਣ ਲੱਗ ਪਈ ਹੈ ਉਹਨਾਂ ਨੇ ਸਰਕਾਰ ਅਤੇ ਸਮਾਜ ਸੇਵੀ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਪੀੜਤ ਪਰਿਵਾਰ ਦੀ ਬਾਂਹ ਫੜਨ ਲਈ ਅੱਗੇ ਆਉਣ।
ਨਸ਼ਿਆਂ ਨੇ ਪਤਾ ਨਹੀ ਅਜਿਹੇ ਕਿੰਨੇ ਹੀ ਪਰਿਵਾਰਾਂ ਨੂੰ ਡੰਗਿਆਂ ਹੋਵੇਗਾ ਜਿਹਨਾਂ ਦੇ ਘਰ ਦੇ ਸਹਾਰੇ ਹਮੇਸ਼ਾ ਲਈ ਖਤਮ ਹੋ ਗਏ ਹੋਣੇਗੇ ਲੋੜ ਸਰਕਾਰਾਂ ਨੂੰ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਅੱਗੇ ਆ ਕੇ ਉੱਕਤ ਪਰਿਵਾਰਾਂ ਦੀ ਸਾਰ ਲੈਣ ਦੀ ਤਾ ਜੋ ਉਹਨਾਂ ਦੇ ਪਰਿਵਾਰ ਅਤੇ ਬੱਚੇ ਚੰਗੀ ਜਿੰਦਗੀ ਜੀ ਸਕਣ