Amritsar
ਚੰਡੀਗੜ੍ਹ ‘ਚ ਬਾਊਂਸਰ ਨੂੰ ਗੋਲੀ ਮਾਰ ਕੇ ਕਰ ਦਿੱਤਾ ਕੱਤਲ
17 ਮਾਰਚ : ਸੈਕਟਰ 38 ਦਾ ਰਹਿਣ ਵਾਲਾ ਸੁਰਜੀਤ ਬਾਊਂਸਰ ਆਪਣੀ ਗੱਡੀ ਵਿੱਚ ਜਾ ਰਿਹਾ ਸੀ। ਜਿਸਦੇ ਚਲਦਿਆਂ ਦੋ ਨੌਜਵਾਨਾਂ ਨੇ ਉਸ ‘ਤੇ ਗੋਲੀ ਚਲਾ ਦਿੱਤੀ ਅਤੇ ਉਸ ਨੂੰ ਮਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬਾਈਕ ‘ਤੇ ਸਵਾਰ ਨੌਜਵਾਨਾਂ ਨੇ ਉਸ ਬਾਈਕ ਨਾਲ ਫਾਇਰਿੰਗ ਕੀਤੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਇਸ ਦੇ ਨਾਲ ਹੀ ਮਲੋਆ ਥਾਣਾ ਪੁਲਿਸ ਨੇ ਕਤਲ ਦਾ ਕੇਸ ਦਰਜ਼ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਪੁਲਿਸ ਨੇ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ 38 ਵੈਸਟ ਦਾ ਵਸਨੀਕ ਸੁਰਜੀਤ ਬਾਊਂਸਰ ਰਾਤ ਨੂੰ ਇਸੇ ਸੈਕਟਰ ਦੇ ਚੋਟੀ ਚੌਕ ਨੇੜੇ ਆਪਣੀ ਗੱਡੀ ਵਿੱਚ ਲੰਘ ਰਿਹਾ ਸੀ।

ਬਾਈਕ ਸਵਾਰ ਦੋ ਨੌਜਵਾਨਾਂ ਵਿਚੋਂ ਇਕ ਨੇ ਉਸ ‘ਤੇ ਫਾਇਰ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਕਾਤਲਾਂ ਨੇ ਕੁਲ 7 ਫਾਇਰ ਕੀਤੇ, ਜਿਨ੍ਹਾਂ ਵਿਚੋਂ 3 ਗੋਲੀਆਂ ਸੁਰਜੀਤ ਦੇ ਗਲੇ ਦੇ ਨੇੜੇ ਲੱਗੀਆਂ। ਦੱਸਿਆ ਜਾ ਰਿਹਾ ਹੈ ਕਿ ਇਸ ਕੱਤਲ ਦੀ ਜਿੰਮੇਵਾਰੀ ਦਵਿੰਦਰ ਬੰਬੀਹਾ ਵਲੋਂ ਆਪਣੇ ਫੇਸਬੁੱਕ ਤੇ ਕੀਤੀ ਗਈ ਹੈ।