Connect with us

Punjab

ਜਾਣੋ ਕਿਹੜੇ ਸਮੇਂ ਭੈਣਾਂ ਆਪਣੇ ਭਰਾ ਦੇ ਗੁੱਟ ਤੇ ਬੰਨਣਗੀਆਂ ਰੱਖੜੀਆਂ

Published

on

ਰੱਖੜੀ ਦਾ ਤਿਉਹਾਰ ਭੈਣ ਭਰਾ ਦੀ ਪਵਿੱਤਰ ਤਿਉਹਾਰ ਹੁੰਦਾ ਹੈ। ਇਹ ਤਿਓਹਾਰ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ ।

 

ਕਿਵੇਂ ਮਨਾਇਆ ਜਾਂਦਾ ਹੈ ਰੱਖੜੀ ਦਾ ਤਿਉਹਾਰ…..

ਇਸ ਤਿਉਹਾਰ ‘ਤੇ ਭੈਣਾਂ ਆਪਣੇ ਭਰਾਵਾਂ ਦੀ ਸੁਰੱਖਿਆ ਅਤੇ ਚੰਗੀ ਸਿਹਤ ਲਈ ਪ੍ਰਾਰਥਨਾ ਕਰਦੀਆਂ ਹਨ ਅਤੇ ਆਪਣੇ ਭਰਾ ਦੇ ਗੁੱਟ ‘ਤੇ ਰਕਸ਼ਾ ਸੂਤਰ ਜਾਂ ਧਾਗਾ (ਰੱਖੜੀ) ਬੰਨ੍ਹਦੀਆਂ ਹਨ ਅਤੇ ਭਰਾ ਉਨ੍ਹਾਂ ਦੀ ਰੱਖਿਆ ਕਰਨ ਦਾ ਵਾਅਦਾ ਕਰਦੇ ਹਨ। ਅਤੇ ਭਰਾ ਆਪਣੀਆਂ ਭੈਣਾਂ ਨੂੰ ਤੋਹਫ਼ੇ ਵੀ ਦਿੰਦੇ ਹਨ |ਭੈਣਾਂ-ਭਰਾਵਾਂ ਵਲੋਂ ਇਸ ਤਿਉਹਾਰ ਨੂੰ ਮਨਾਉਣ ਨੂੰ ਲੈ ਕੇ ਖੂਬ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂਕਰ ਰਹੇ ਹਨ।

ਰੱਖੜੀ ਦਾ ਤਿਉਹਾਰ ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਰੱਖੜੀ ਬੰਨ੍ਹਣ ਨੂੰ ਲੈ ਕੇ ਸ਼ਾਸਤਰਾਂ ਵਿੱਚ ਕਈ ਨਿਯਮ ਦੱਸੇ ਗਏ ਹਨ, ਜਿਨ੍ਹਾਂ ਦਾ ਧਿਆਨ ਰੱਖਿਆ ਜਾਵੇ ਤਾਂ ਜੀਵਨ ਵਿੱਚ ਚੰਗੇ ਨਤੀਜੇ ਸਾਹਮਣੇ ਆ ਸਕਦੇ ਹਨ। ਇਸੇ ਤਰ੍ਹਾਂ ਰੱਖੜੀ ਬੰਨ੍ਹਣ ਦੇ ਸ਼ੁਭ ਸਮੇਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਤਾਂ ਆਓ ਜਾਣਦੇ ਹਾਂ ਕਿ ਇਸ ਵਾਰ ਰੱਖੜੀ ਬੰਨ੍ਹਣ ਦਾ ਸ਼ੁਭ ਸਮਾਂ ਕੀ ਹੋਵੇਗਾ।

 

ਰੱਖੜੀ ਬੰਨਣ ਦਾ ਸ਼ੁੱਭ ਸਮਾਂ

ਸਮਾਂ – ਦੁਪਹਿਰ 01:30 ਵਜੇ ਤੋਂ ਰਾਤ 09:08 ਵਜੇ ਤੱਕ
ਦੁਪਹਿਰ ਦਾ ਸਮਾਂ – ਦੁਪਹਿਰ 01:43 ਤੋਂ ਸ਼ਾਮ 4:20 ਵਜੇ ਤੱਕ
ਪ੍ਰਦੋਸ਼ ਕਾਲ ਮੁਹੂਰਤਾ – ਸ਼ਾਮ 06:56 ਤੋਂ ਰਾਤ 09:08 ਤੱਕ
ਭਾਦਰ ਦਾ ਅੰਤ ਸਮਾਂ – 05:53 AM ਤੋਂ 01:32 PM