Connect with us

India

ਜੇਕਰ ਤੁਸੀ ਵੀ ਮੋਟਾਪੇ ਤੋਂ ਹੋ ਪਰੇਸ਼ਾਨ ਤਾਂ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ

Published

on

ਜੇਕਰ ਤੁਸੀਂ ਵੀ ਮੋਟਾਪੇ ਦੇ ਸ਼ਿਕਾਰ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਖ਼ਾਸ ਹੈ। ਕਿਉਂਕਿ ਇਸ ਖ਼ਬਰ ‘ਚ ਅਸੀਂ ਤੁਹਾਨੂੰ ਕੁੱਝ ਦਿਨਾਂ ‘ਚ ਭਾਰ ਘਟਾਉਣ ਦੇ ਟਿਪਸ ਦੱਸਣ ਜਾ ਰਹੇ ਹਾਂ
ਅਜੋਕੇ ਦੌਰ ਵਿੱਚ ਮਨੁੱਖ ਆਰਾਮ ਦਾਇਕ ਜ਼ਿੰਦਗੀ ਬਤੀਤ ਕਰਨਾ ਚਾਹੁੰਦਾ ਹੈ ਜਿਸ ਕਰਕੇ ਸਖ਼ਤ ਮਿਹਨਤ ਤੋਂ ਪ੍ਰਹੇਜ ਕਰਦਾ ਹੈ। ਖਾਣ-ਪੀਣ ਦੀਆਂ ਆਦਤਾਂ ਖਰਾਬ ਹੋਣ ਨਾਲ ਮਨੁੱਖ ਮੋਟਾਪੇ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਕਈ ਵਿਅਕਤੀ ਕੰਮ ਕਾਰ ਵਿਚ ਏਨਾ busy ਹੁੰਦਾ ਹੈ ਕੀ ਉਹ ਆਪਣੀ ਸਿਹਤ ਵੱਲ ਧਿਆਨ ਹੀ ਨੀ ਦਿੰਦਾ।

ਦੇਖਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਵਿਅਕਤੀ ਦੀ ਉਮਰ ਵਧਦੀ ਜਾਂਦੀ ਹੈ, ਉਸ ਦਾ ਭਾਰ ਅਤੇ ਮੋਟਾਪਾ ਵੀ ਵਧ ਜਾਂਦਾ ਹੈ। 40 ਦੀ ਉਮਰ ਤਕ ਇਹ ਨੁਕਸਾਨਦਾਇਕ ਬਣ ਜਾਂਦਾ ਹੈ। ਬੇਹਿਸਾਬਾ ਭੋਜਨ ਖਾਣਾ ਇਸ ਮੋਟਾਪੇ ਦਾ ਪ੍ਰਮੁੱਖ ਕਾਰਨ ਹੁੰਦਾ ਹੈ। ਭੋਜਨ ’ਚ ਕਾਰਬੋਹਾਈਡ੍ਰੇਟਸ ਤੋਂ ਇਲਾਵਾ ਜੇਕਰ ਫੈਟਸ ਅਤੇ ਲਿਪਿਡਸ ਅਸੰਤੁਲਿਤ ਮਾਤਰਾ ’ਚ ਹੁੰਦੇ ਹਨ ਤਾਂ ਮੋਟਾਪੇ ਦੀ ਸ਼ਿਕਾਇਤ ਹੁੰਦੀ ਹੈ।

 

ਆਓ ਜਾਣਦੇ ਹਾਂ ਮੋਟਾਪੇ ਤੋਂ ਛੁਟਕਾਰਾ ਪਾਉਣ ਦੇ ਕੁੱਝ ਆਸਾਨ ਤਰੀਕੇ ਤਰੀਕੇ….

ਰੋਜ਼ਾਨਾ ਕਸਰਤ ਕਰੋ- ਜੇਕਰ ਤੁਸੀਂ ਮੋਟਾਪੇ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਤੁਹਾਨੂੰ ਹਰ ਰੋਜ਼ 40-45 ਮਿੰਟ ਕਸਰਤ ਕਰਨੀ ਚਾਹੀਦੀ ਹੈ ਜਿਸ ਨਾਲ ਤੁਹਾਡਾ ਸਰੀਰ ਤੰਦਰੁਸਤ ਰਹੇਗਾ। ਕਸਰਤ ਕਰਨ ਨਾਲ ਸਾਡਾ ਪਾਚਣ ਤੰਤਰ ਮਜ਼ਬੂਤ ਰਹਿੰਦਾ ਹੈ ਅਤੇ ਅਸੀਂ ਬਿਮਾਰੀਆਂ ਤੋਂ ਦੂਰ ਰਹਿੰਦੇ ਹਾਂ। ਜੇਕਰ ਤੁਹਾ਼ਡਾ ਵੀ ਭਾਰ ਵੱਧਦਾ ਜਾਂਦਾ ਹੈ ਤਾਂ ਨਿਯਮਤ ਰੂਪ ਵਿੱਚ ਕਸਰਤ ਕਰੋ।

ਆਪਣੇ ਭੋਜਨ ‘ਚ ਇਨ੍ਹਾਂ ਚੀਜਾਂ ਨੂੰ ਕਰੋ avoid

1. ਮੈਦਾ

ਮੈਦਾ ਦਾ, ਜੀ ਹਾਂ ਮੇਦੇ ਤੋਂ ਬਣੀਆਂ ਚੀਜ਼ਾਂ ਤੋਂ ਪ੍ਰਹੇਜ ਕਰੋ, ਮੇਦਾ ਸਾਡੇ ਪਾਚਨ ਤੰਤਰ ਨੂੰ ਖਰਾਬ ਕਰਦਾ ਹੈ। ਮੇਦਾ ਖਾਣ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਕਮਜ਼ੋਰ ਹੁੰਦੀ ਹੈ।

2.ਸ਼ੂਗਰ

ਸ਼ੂਗਰ ਮੋਟਾਪੇ ਦਾ ਦੂਜਾ ਸਭ ਤੋਂ ਵੱਡਾ ਕਾਰਨ ਹੈ। ਜੀ ਹਾਂ, ਜ਼ਿਆਦਾ ਖੰਡ ਦੇ ਸੇਵਨ ਨਾਲ ਮੋਟਾਪਾ ਤੇਜ਼ੀ ਨਾਲ ਵਧਦਾ ਹੈ। ਵ੍ਹਾਈਟ ਸ਼ੂਗਰ ਸਰੀਰ ਦਾ ਭਾਰ ਬਹੁਤ ਤੇਜ਼ੀ ਨਾਲ ਵਧਾਉਂਦੀ ਹੈ। ਜੇਕਰ ਤੁਸੀਂ ਮਿਠਾਈ ਖਾਣਾ ਚਾਹੁੰਦੇ ਹੋ, ਤਾਂ ਤੁਸੀਂ ਫਲਾਂ ਅਤੇ ਜੂਸ ਦਾ ਜ਼ਿਆਦਾ ਸੇਵਨ ਕਰ ਸਕਦੇ ਹੋ ਕਿਉਂਕਿ ਇਹ ਕੁਦਰਤੀ ਮਿਠਾਈਆਂ ਵਿੱਚ ਆਉਂਦੇ ਹਨ ਅਤੇ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਪਰ ਸ਼ੂਗਰ ਤੁਹਾਡੇ ਸਰੀਰ ਦੇ ਭਾਰ ਲਈ ਬਹੁਤ ਨੁਕਸਾਨਦੇਹ ਹੈ। ਸ਼ੁਗਰ ਵਿਚ ਆਉਣ ਵਾਲ਼ੀਆਂ ਚੀਜ਼ਾਂ, ਜਿਵੇਂ ਕਿ ਮਠਿਆਈਆਂ, ਕੈਕ, ਚੌਕਲੇਟ ਅਤੇ ਚਾਹ ਪੀਣ ਤੋਂ ਦਾ ਪਰਹੇਜ ਕਰੋ।

3.WHITE ਬਰੈੱਡ

ਕਈ ਲੋਕ ਚਿੱਟੇ ਬਰੈੱਡ ਨਾਲ ਨਾਸ਼ਤਾ ਕਰਦੇ ਹਨ। ਜੇਕਰ ਤੁਸੀਂ ਪੇਟ ਦੀ ਚਰਬੀ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ, ਤਾਂ ਵ੍ਹਾਈਟ ਬਰੈੱਡ ਨੂੰ ਡਾਈਟ ਤੋਂ ਬਾਹਰ ਰੱਖਣਾ ਹੋਵੇਗਾ। ਇਸ ਕਾਰਨ ਮੋਟਾਪਾ ਬਹੁਤ ਤੇਜ਼ੀ ਨਾਲ ਵਧਦਾ ਹੈ ਅਤੇ ਇਸ ਨਾਲ ਸਰੀਰ ਵਿੱਚ ਕੋਲੈਸਟ੍ਰੋਲ ਵੀ ਵੱਧ ਜਾਂਦਾ ਹੈ। ਜੇਕਰ ਖਾਣਾ ਹੀ ਹੈ ਤਾਂ ਪੂਰੀ ਕਣਕ ਦੀ ਰੋਟੀ ਜਾਂ ਬ੍ਰਾਊਨ ਬਰੈੱਡ ਖਾਓ।

4.ਦੁੱਧ ਵਾਲੇ ਪਦਾਰਥ

ਹਾਲਾਂਕਿ ਡੇਅਰੀ ਉਤਪਾਦ ਚੰਗੀ ਸਿਹਤ ਲਈ ਬਹੁਤ ਫਾਇਦੇਮੰਦ ਦੱਸੇ ਜਾਂਦੇ ਹਨ ਪਰ ਇਨ੍ਹਾਂ ਦਾ ਜ਼ਿਆਦਾ ਸੇਵਨ ਤੁਹਾਡਾ ਭਾਰ ਵਧਾ ਸਕਦਾ ਹੈ। ਇਸ ਲਈ ਆਪਣੀ ਡਾਈਟ ‘ਚ ਪਨੀਰ, ਪਨੀਰ ਅਤੇ ਮੱਖਣ ਵਰਗੀਆਂ ਚੀਜ਼ਾਂ ਨੂੰ ਘੱਟ ਕਰਕੇ ਤੁਸੀਂ ਵਧਦੇ ਮੋਟਾਪੇ ‘ਤੇ ਕਾਬੂ ਪਾ ਸਕਦੇ ਹੋ

5. ਵੱਧ ਤੋਂ ਵੱਧ ਪਾਣੀ ਪੀਓ
ਕੈਲਰੀ ਦੀ ਮਾਤਰਾ ਘੱਟ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ ਪਾਣੀ ਪੀਣਾ। ਸਰੀਰ ’ਚ ਪਾਣੀ ਦੀ ਕਮੀ ਕਾਰਨ ਵਿਅਕਤੀ ਨੂੰ ਵਾਰ-ਵਾਰ ਭੁੱਖ ਲੱਗਦੀ ਹੈ। ਅਜਿਹੇ ’ਚ ਅਸੀਂ ਜ਼ਿਆਦਾ ਖਾਣਾ ਖਾਂਦੇ ਹਾਂ, ਜਿਸ ਨਾਲ ਭਾਰ ਵਧਣ ਲੱਗਦਾ ਹੈ। ਇਸ ਲਈ ਤੁਹਾਨੂੰ ਭਰਪੂਰ ਪਾਣੀ ਪੀਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਖ਼ਾਸ ਕਰਕੇ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਇਕ ਤੋਂ ਦੋ ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨਾਲ ਤੁਹਾਡਾ ਢਿੱਡ ਭਰਿਆ ਹੋਇਆ ਮਹਿਸੂਸ ਹੋਵੇਗਾ ਤੇ ਤੁਸੀਂ ਜ਼ਿਆਦਾ ਖਾਣ ਤੋਂ ਬਚੋਗੇ।