Connect with us

Punjab

ਦਿਲਜੀਤ ਦੌਸਾਂਝ ਦਾ ਫੈਨਜ਼ ਨੂੰ SURPRISE

Published

on

ਪੰਜਾਬੀ ਸੁਪਰ ਸਟਾਰ ਦਿਲਜੀਤ ਦੋਸਾਂਝ ਨੇ ਇੱਕ ਵੱਡਾ ਐਲਾਨ ਕਰ ਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿਤਾ ਹੈ। ਗਾਇਕ ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਲੁਧਿਆਣੇ ਵਿਚ ਆਪਣੇ ਦਿਲ-ਲੁਮੀਨਾਟੀ ਦੌਰੇ ਦੀ ਸਮਾਪਤੀ ਕਰਦੇ ਹੋਏ ਪ੍ਰਦਰਸ਼ਨ ਕਰਨਗੇ। ਦਿਲਜੀਤ ਦੋਸਾਂਝ ਦੀ ਟੀਮ ਨੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ‘ਤੇ ਵੀ ਇਸ ਦੀ ਪੁਸ਼ਟੀ ਕੀਤੀ ਹੈ।

ਜਾਣਕਾਰੀ ਮੁਤਾਬਕ ਦਿਲਜੀਤ ਦਾ ਲੁਧਿਆਣਾ ਕੰਸਰਟ 31 ਦਸੰਬਰ ਨੂੰ ਰਾਤ 8:30 ਵਜੇ ਹੋਵੇਗਾ। ਦਿਲਜੀਤ ਦੁਸਾਂਝ ਦੇ ਲੁਧਿਆਣਾ ਕੰਸਰਟ ਦੀਆਂ ਟਿਕਟਾਂ 24 ਦਸੰਬਰ ਨੂੰ ਦੁਪਹਿਰ 2 ਵਜੇ ਲਾਈਵ ਹੋਣਗੀਆਂ। ਟਿਕਟਾਂ Zomato ਲਾਈਵ ਤੋਂ ਬੁੱਕ ਕੀਤੀਆਂ ਜਾ ਸਕਦੀਆਂ ਹਨ। ਸੰਗੀਤ ਸਮਾਰੋਹ ਲਈ ਸਥਾਨ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ ਹੈ।

ਅਜਿਹੀਆਂ ਕਿਆਸਅਰਾਈਆਂ ਸਨ ਕਿ ਗਾਇਕ 29 ਦਸੰਬਰ ਨੂੰ ਗੁਹਾਟੀ ਵਿਚ ਆਪਣੇ ਆਖ਼ਰੀ ਸ਼ੋਅ ਤੋਂ ਬਾਅਦ ਲੁਧਿਆਣਾ ਵਿਚ ਪ੍ਰਦਰਸ਼ਨ ਕਰੇਗਾ। ਹਾਲਾਂਕਿ ਮੰਗਲਵਾਰ ਤਕ ਸ਼ੋਅ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਸੀ।

ਗਾਇਕ ਦੀ ਟੀਮ ਦੁਆਰਾ ਪੁਸ਼ਟੀ ਕਰਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਦਾ ਹੜ੍ਹ ਆ ਗਿਆ ਹੈ ਕਿਉਂਕਿ ਉਹ ਆਪਣੇ ਉਤਸ਼ਾਹ ਨੂੰ ਕਾਬੂ ਨਹੀਂ ਕਰ ਸਕੇ। ਆਖ਼ਰ ਦਿਲਜੀਤ ਦੋਸਾਂਝ ਦੇ ਦਿਲ-ਲੁਮੀਨਾਟੀ ਟੂਰ ਦੀ ਸਮਾਪਤੀ ਲਈ ਪੰਜਾਬ ਤੋਂ ਵਧੀਆ ਥਾਂ ਹੋਰ ਕਿਹੜੀ ਹੋ ਸਕਦੀ ਹੈ।

ਇਹ ਸ਼ਹਿਰਾਂ ‘ਚ ਹੋਵੇਗਾ LIVE CONCERT ….

ਦਿੱਲੀ 26 ਅਕਤੂਬਰ
ਹੈਦਰਾਬਾਦ 15 ਨਵੰਬਰ
ਅਹਿਮਦਾਬਾਦ 17 ਨਵੰਬਰ
ਲਖਨਊ 22 ਨਵੰਬਰ
ਪੁਣੇ 24 ਨਵੰਬਰ
ਕੋਲਕਾਤਾ 30 ਨਵੰਬਰ
ਬੈਂਗਲੁਰੂ 06 ਦਸੰਬਰ
ਇੰਦੌਰ 08 ਦਸੰਬਰ
ਚੰਡੀਗੜ੍ਹ 14 ਦਸੰਬਰ
ਗੁਹਾਟੀ 29 ਦਸੰਬਰ