Uncategorized
ਦੋ ਵਿਅਕਤੀਆਂ ਦੇ ਘਰ ਪਿਆ ਛਾਪਾ, ਕੱਚੀ ਲਾਹਣ ਹੋਈ ਬਰਾਮਦ
PUNJAB : ਅੰਮ੍ਰਿਤਸਰ ‘ਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ |ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਭੂਤਨਪੁਰਾ ਵਿੱਚ ਐਕਸਾਈਜ਼ ਵਿਭਾਗ ਵਲੋਂ ਕਾਰਵਾਈ ਕੀਤੀ ਗਈ ਹੈ। ਇਹ ਕਾਰਵਾਈ ਦੋ ਘਰਾਂ ‘ਚ ਕੀਤੀ ਗਈ ਹੈ । ਕਾਰਵਾਈ ਦੌਰਾਨ 1 ਹਜ਼ਾਰ 850 ਲੀਟਰ ਕੱਚੀ ਲਾਹਣ , 250 ਦੇਸੀ ਸ਼ਰਾਬ ਦੀਆਂ ਬੋਤਲਾਂ, ਦੋ ਚਾਲੂ ਭੱਠੀਆਂ ਬਰਾਮਦ ਕੀਤੀਆਂ ਹਨ। ਇਨ੍ਹਾਂ ਦੇ ਨਾਲ ਹੀ ਇੱਕ ਵਿਅਕਤੀ ਨੂੰ ਕਾਬੂ ਵੀ ਕੀਤਾ ਗਿਆ ਹੈ।
ਇੰਸਪੈਕਟਰ ਜਗਦੀਪ ਕੌਰ ਨੇ ਦਿੱਤੀ ਜਾਣਕਾਰੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸਾਈਜ਼ ਇੰਸਪੈਕਟਰ ਮੈਡਮ ਜਗਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ। ਸਰਹੱਦੀ ਖੇਤਰ ਦੇ ਪਿੰਡਾਂ ਵਿਚ ਕੁੱਝ ਲੋਕ ਨਜਾਇਜ਼ ਦੇਸੀ ਸ਼ਰਾਬ ਕੱਢ ਕੇ ਵੇਚਣ ਦਾ ਧੰਦਾ ਕਰਦੇ ਹਨ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪਿੰਡ ਭੂਤਨਪੁਰਾ ਵਿਖੇ ਰੇਡ ਕਰਕੇ ਪ੍ਰੀਤ ਸਿੰਘ ਦੇ ਘਰੋਂ 1700 ਲੀਟਰ ਕੱਚੀ ਲਾਹਣ, 250 ਬੋਤਲਾਂ ਨਜਾਇਜ਼ ਦੇਸੀ ਸ਼ਰਾਬ ਅਤੇ ਇੱਕ ਚਾਲੂ ਭੱਠੀ ਬਰਾਮਦ ਕੀਤੀ ਗਈ ਅਤੇ ਬੱਬੂ ਸਿੰਘ ਪੁੱਤਰ ਅਜੈਬ ਸਿੰਘ ਦੇ ਘਰ ਰੇਡ ਕਰਕੇ ਉਸ ਨੂੰ 150 ਕਿੱਲੋ ਕੱਚੀ ਲਾਹਣ ਅਤੇ ਚਾਲੂ ਭੱਠੀ ਦੇ ਸਮਾਨ ਸਮੇਤ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਦੋਵਾਂ ਵਿਅਕਤੀਆਂ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਜਾਵੇਗਾ।
ਘਰ ਵਿੱਚੋਂ ਬਰਾਮਦ ਹੋਈਆਂ ਇਹ ਚੀਜ਼ਾਂ….
- ਪ੍ਰੀਤ ਸਿੰਘ ਪੁੱਤਰ ਲਾਲਾ ਸਿੰਘ ਦੇ ਘਰ ਤੋਂ 1700 ਲੀਟਰ ਲਾਹਣ, 250 ਸ਼ਰਾਬ ਬੋਤਲ ਇੱਕ ਚਾਲੂ ਭੱਠੀ ਬਰਾਮਦ ਹੋਈ।
- ਬੱਬੂ ਸਿੰਘ ਪੁੱਤਰ ਅਜੈਬ ਸਿੰਘ ਦੇ ਘਰ ਤੋਂ 150 ਲੀਟਰ ਲਾਹਣ ਅਤੇ ਚਾਲੂ ਭੱਠੀ ਦਾ ਸਮਾਨ ਬਰਾਮਦ ਹੋਇਆ