Delhi
ਨੀਤੀ ਆਯੋਗ ਦਾ ਅਧਿਕਾਰੀ ਆਇਆ ਕੋਰੋਨਾ ਦੀ ਚਪੇਟ ‘ਚ, 2 ਦਿਨਾਂ ਲਈ ਬਿਲਡਿੰਗ ਸੀਲ

ਦਿੱਲੀ, 28 ਅਪ੍ਰੈਲ: ਕੋਰੋਨਾ ਦਾ ਕਹਿਰ ਦੇਸ਼ ਵਿੱਚ ਵੱਧਦਾ ਹੀ ਜਾ ਰਿਹਾ ਹੈ ਭਾਰਤ ਦੀ ਰਾਜਧਾਨੀ ਅੰਦਰ ਵੀ ਕੋਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਨੇ। ਤਾਜ਼ਾ ਕੇਸ ਨੀਤੀ ਆਯੋਗ ਤੋਂ ਆਇਆ ਹੈ ਜਿੱਥੋਂ ਦੇ ਇੱਕ ਅਧਿਕਾਰੀ ਦਾ ਕੋਰੋਨਾ ਟੈਸਟ ਪਾਜ਼ਿਟਿਵ ਆਇਆ ਹੈ। ਇਸ ਖ਼ਬਰ ਤੋਂ ਬਾਅਦ ਪੂਰੀ ਇਮਾਰਤ ਨੂੰ ਸੈਨੀਟਾਇਜ਼ ਕੀਤਾ ਜਾ ਰਿਹਾ ਹੈ ਨਾਲ ਹੀ ਬਿਲਡਿੰਗ ਨੂੰ 2 ਦਿਨਾਂ ਲਈ ਸੀਲ ਕਰ ਦਿੱਤਾ ਗਿਆ ਹੈ। ਨੀਤੀ ਆਯੋਗ ਦੇ ਡਿਪਟੀ ਸਕੱਤਰ ਅਜੀਤ ਕੁਮਾਰ ਅਨੁਸਾਰ ਨੀਤੀ ਆਯੋਗ ‘ਚ ਕੰਮ ਕਰਦੇ ਅਧਿਕਾਰੀਆਂ ਨੂੰ ਆਪੋ ਆਪਣੇ ਘਰਾਂ ‘ਚ ਕੁਆਰੰਟੀਨ ਹੋਣ ਲਈ ਕਿਹਾ ਗਿਆ ਹੈ।