Uncategorized
ਨੌਜਵਾਨ ਸਰਪੰਚ ਦੇ ਇਸ ਕੰਮ ‘ਤੇ ਪਿੰਡ ਦੀਆਂ ਔਰਤਾਂ ਵੀ ਕਰ ਰਹੀਆਂ ਮਾਣ ਮਹਿਸੂਸ

ਭਾਵੇ ਕਿ ਔਰਤਾਂ ਨੂੰ ਹੁਣ ਵੀ ਸਮਾਜ ਅੰਦਰ ਬਣਦਾ ਮਾਨ ਸਨਮਾਨ ਨਹੀ ਦਿੱਤਾ ਜਾਂਦਾ ਪਰ ਸਬ ਡਵੀਜਨ ਮੋੜ ਮੰਡੀ ਦੇ ਪਿੰਡ ਮਾਨਕਖਾਨਾ ਵਿੱਚ ਪਿੰਡ ਦੀ ਪੰਚਾਇਤ ਅਤੇ ਨੋਜਵਾਨ ਮਹਿਲਾ ਸਰਪੰਚ ਨੇ ਵੱਖਰਾ ਉਪਰਾਲਾ ਕੀਤਾ ਹੈ,ਜਿੰਨਾ ਪਿੰਡ ਵਿੱਚ ਔਰਤਾਂ ਨੂੰ ਮਾਨ ਸਨਮਾਨ ਦੇਣ ਲਈ ਪਿੰਡ ਦੇ ਘਰਾਂ ਤੇ ਘਰ ਦੀ ਸਭ ਤੋ ਵੱਡੀ ਅੋਰਤ ਦੇ ਨਾਮ ‘ਤੇ ਨਾਮ ਪਲੇਟਾ ਲਗਾਉਣ ਦੀ ਪਹਿਲ ਕੀਤੀ ਹੈ। ਜਿਸ ਨਾਲ ਪਿੰਡ ਦੀਆਂ ਔਰਤਾਂ ਵੀ ਮਾਣ ਮਹਿਸੂਸ ਕਰ ਰਹੀਆਂ ਹਨ।

ਦੇਸ ਅੰਦਰ ਮਹਿਲਾ ਦਿਵਸ ਮੋਕੇ ਭਾਵੇ ਕਿ ਔਰਤਾਂ ਦੇ ਮਾਣ ਸਨਮਾਨ ਦੇ ਸਮਾਗਮ ਕਰਕੇ ਵੱਡੀਆਂ-ਵੱਡੀਆਂ ਗੱਲਾਂ ਵੀ ਕੀਤੀਆਂ ਜਾਦੀਆਂ ਹਨ, ਪਰ ਜਮੀਨੀ ਹਕੀਕਤ ਵਿੱਚ ਔਰਤਾਂ ਨਾਲ ਧੱਕੇਸਾਹੀਆਂ ਦੀਆਂ ਖਬਰਾਂ ਸੁਰਖਿਆਂ ਬਣਦੀਆਂ ਹਨ। ਸਬ ਡਵੀਜਨ ਮੋੜ ਮੰਡੀ ਦੇ ਪਿੰਡ ਮਾਨਕਖਾਨਾ ਵਿੱਚ ਮਾਲਵੇ ਦੀ ਸਭ ਤੋ ਛੋਟੀ ਉਮਰ ਦੀ ਲੜਕੀ ਸਰਪੰਚ ਨੇ ਪਿੰਡ ਵਿੱਚ ਅੋਰਤਾਂ ਦਾ ਮਾਣ ਸਨਮਾਨ ਵਧਾਉਣ ਲਈ ਉਪਰਾਲਾ ਕਰਦੇ ਹੋਏ ਪਿੰਡ ਦੇ ਘਰਾਂ ਤੇ ਨਾਮ ‘ਤੇ ਨੰਬਰ ਪਲੇਟਾ ਲਗਾਉਣੀਆਂ ਸੁਰੂ ਕੀਤੀਆਂ ਹਨ। ਜਿੰਨਾ ਵਿੱਚ ਖਾਸ ਗੱਲ ਇਹ ਹੈ, ਕਿ ਨਾਮ ਪਲੇਟ ਉਪਰ ਘਰ ਦੀ ਸਭ ਤੋ ਵੱਡੀ ਮਹਿਲਾ ਦਾ ਨਾਮ ਲਿਖਿਆਂ ਗਿਆ ਹੈ।

ਜਦੋ ਕਿ ਇਸ ‘ਤੇ ਨਾਲ ਪਲੇਟ ‘ਤੇ ਸਮਾਜ ਨੂੰ ਸੇਧ ਦਿੰਦੇ ਇੱਕ ਸਲੋਗਨ ਵੀ ਲਿੱਖ ਦਿੱਤਾ ਹੈ, ‘ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਇਹ ਨਾਮ ਪਲੇਟਾ ਲਗਾਉਣ ਦਾ ਕੰਮ ਸੁਰੂ ਕੀਤਾ ਗਿਆ ਹੈ। ਪਿੰਡ ਦੀ ਸਰਪੰਚ ਦਾ ਕਹਿਣਾ ਹੈ ਕਿ ਉਹਨਾਂ ਕਿਸੇ ਪਿੰਡ ਵਿੱਚ ਦੇਖਿਆਂ ਸੀ ਜਿਸ ਨੂੰ ਦੇਖ ਕੇ ਉਹਨਾਂ ਆਪਣੇ ਪਿੰਡ ਵਿੱਚ ਵੀ ਉਪਰਾਲਾ ਸੁਰੂ ਕੀਤਾ ਹੈ। ਉਹਨਾਂ ਦੱਸਿਆਂ ਕਿ ਉਪਰਾਲਾ ਸ਼ੁਰੂ ਕਰਨ ਤੋ ਪਹਿਲਾਂ ਉਹਨਾਂ ਨੂੰ ਡਰ ਸੀ ਕਿ ਪਿੰਡ ਦੇ ਲੋਕ ਇਸ ਦੇ ਉਲਟ ਖੜੇ ਹੋਣਗੇ ਪਰ ਪਿੰਡ ਵਾਸੀ ਇਸ ਕੰਮ ਵਿੱਚ ਪੂਰੀ ਮਦਦ ਕਰ ਰਹੇ ਹਨ। ਜਿਸ ਨਾਲ ਉਹਨਾਂ ਨੂੰ ਬਹੁਤ ਖੁਸ਼ੀ ਹੈ।