Governance
ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕ਼ੁਰੈਸ਼ੀ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ
04 ਜੁਲਾਈ: ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਇਸਦੇ ਲਪੇਟ ਵਿਚ ਹੁਣ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੇਸ਼ੀ ਵੀ ਆ ਗਏ ਹਨ ਜਿਨ੍ਹਾਂ ਦੀ ਕੋਰੋਨਾ ਰਿਪੋਰਟ ਵੀ ਪਾਜ਼ਿਟਿਵ ਪਾਈ ਗਈ ਹੈ।
ਇਸਦੀ ਜਾਣਕਾਰੀ ਸ਼ਾਹ ਮਹਿਮੂਦ ਕੁਰੇਸ਼ੀ ਨੇ ਟਵੀਟ ਕਰਕੇ ਦਿਤੀ ਜਿਸਦੇ ਵਿਚ ਉਨ੍ਹਾਂ ਨੇ ਲਿਖਿਆ ਕਿ ‘ ਉਨ੍ਹਾਂ ਨੂੰ ਬੁਖਾਰ ਸੀ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਘਰ ਵਿਚ ਹੀ ਇਕਾਂਤਵਾਸ ਕਰ ਲਿਆ। ਜਿਸਦੇ ਬਾਅਦ ਕੋਰੋਨਾ ਜਾਂਚ ਦੀ ਰਿਪੋਰਟ ਵਿਚ ਓਹਨਾ ਦੀ ਰਿਪੋਰਟ ਪਾਜ਼ਿਟਿਵ ਪਾਈ ਗਈ। ਅੱਲਾਹ ਦੀ ਰਹਿਮਤ ਨਾਲ ਮੈਂ ਬਹੁਤ ਜਿਆਦਾ ਤੰਦਰੁਸਤੀ ਮਹਿਸੂਸ ਕਰ ਰਿਹਾ ਹਾਂ, ਨਾਲ ਹੀ ਕ਼ੁਰੈਸ਼ੀ ਨੇ ਲਿਖਿਆ ਕਿ ਮੈਂ ਹੁਣ ਸਾਰਾ ਕੰਮ ਘਰ ਤੋਂ ਹੀ ਕਰਾਂਗਾ। ਮੈਂ ਜਲਦੀ ਸਿਹਤਯਾਬ ਹੋ ਜਾਵਾਂ ਇਸਦੀ ਦੁਵਾ ਕਰੋ।