Connect with us

Gadgets

ਪੁੱਤ ਨੇ PUBG ‘ਚ ਉਡਾਏ ਪਿਓ ਦੇ 16 ਲੱਖ ਰੁਪਏ

Published

on

04 ਜੁਲਾਈ: ਕੋਰੋਨਾ ਦੀ ਮਾਰ ਜਿਥੇ ਦੇਸ਼ ਦੁਨੀਆ ਤੇ ਪਈ ਹੈ ਜਿਸ ਕਾਰਨ ਲਾਕ ਡਾਊਨ ਐਲਾਨਿਆ ਗਿਆ ਤੇ ਲੋਕ ਆਪਣੇ ਘਰ ਦੇ ਵਿਚ ਇਕਾਂਤਵਾਸ ਸੀ ਕੰਮ ਕਾਜ ਠੱਪ ਪਿਆ ਸੀ। ਜਿਦਸਦੇ ਕਰਕੇ ਲੂਕਾਂ ਨੂੰ ਆਰਥਿਕ ਤੰਗੀ ਦਾ ਵਵਿ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ‘ਚ ਸਕੂਲ, ਕਾਲਜ ਬੰਦ ਹੋਣ ਕਾਰਨ ਬਚੇ ਵੀ ਘਰ ਦੇ ਵਿਚ ਹੀ ਆਪਣਾ ਸਮੇਂ ਬਿਤਾ ਰਹੇ ਹਨ। ਅਜਿਹੇ ਆਰਥਿਕ ਮੰਡੀ ਦੇ ਵਿਚ ਇਕ ਬਚਾਅ ਜਿਸਨੇ ਆਪਣੇ ਪਿਓ ਦੇ ਕਹਤੇ ਤੋਂ ਲੱਖਾਂ ਪੀਸ ਏ ਉਡਾ ਦਿਤੇ ਜਿਸਦੀ ਖ਼ਬਰ ਉਸਦੇ ਪਿਉ ਨੂੰ ਵੀ ਨਹੀਂ ਸੀ।

ਦੱਸ ਦਈਏ ਪਬਜੀ ਗੇਮ ਦੇ ਸ਼ੌਕੀਨ ਇੱਕ ਨਾਬਾਲਿਗ ਮੁੰਡੇ ਵੱਲੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਮੀਡੀਆ ‘ਚੋਂ ਮਿਲ ਰਹੀਆਂ ਖਬਰਾਂ ਅਨੁਸਾਰ ਇੱਕ ਪਬਜੀ ਗੇਮ ਦੇ ਸ਼ੌਕੀਨ 17 ਸਾਲ ਦੇ ਨਾਬਾਲਿਗ ਮੁੰਡੇ ਨੇ 16 ਲੱਖ ਰੁਪਏ ਖਰਚ ਕਰ ਦਿੱਤੇ। ਉਸ ਨੇ ਗੇਮ ਨੂੰ ਅਪਗ੍ਰੇਡ ਕਰਨ ਤੇ ਗੇਮ ‘ਚ ਇੱਕ ਮਹੀਨੇ ‘ਚ ਮਾਸਟਰ ਬਣਨ ਲਈ ਗੇਮ ਅੰਦਰ ਵਰਚੂਅਲ ਬਾਰੂਦ, ਪਾਸ ਤੇ ਆਰਟੀਲਰੀ ਖਰੀਦੀ, ਉਸ ਤੋਂ ਬਿਨਾਂ ਉਸ ਨੇ ਆਪਣੇ ਲਈ ਤਾਂ ਇਹ ਸਭ ਕੁੱਝ ਕੀਤਾ ਹੀ ਸਗੋਂ ਆਪਣੇ ਦੋਸਤਾਂ ‘ਤੇ ਵੀ ਪੈਸੇ ਖਰਚੇ। ਨਾਬਾਲਗ ਲੜਕੇ ਨੇ ਕਥਿਤ ਤੌਰ ਤੇ ਤਿੰਨ ਬੈਂਕ ਅਕਾਊਂਟਸ ਦੀ ਵਰਤੋਂ ਕਰ ਗੇਮ ‘ਚ ਖਰੀਦਦਾਰੀ ਕੀਤੀ।

ਮਾਪਿਆਂ ਨੂੰ ਇਹ ਗੱਲ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਉਨ੍ਹਾਂ ਨੇ ਆਪਣੇ ਬੈਂਕ ਖਾਤਿਆਂ ਤੱਕ ਪਹੁੰਚ ਕੀਤੀ ਅਤੇ ਪਤਾ ਲੱਗਿਆ ਕਿ ਉਨ੍ਹਾਂ ਦੇ ਬੱਚੇ ਨੇ ਇੱਕ ਗੇਮ ‘ਤੇ ਹੀ ਤਕਰੀਬਨ 16 ਲੱਖ ਰੁਪਏ ਖਰਚ ਦਿੱਤੇ। ਮੀਡੀਆ ਰਿਪੋਰਟਾਂ ਅਨੁਸਾਰ ਉਹ ਪਬਜੀ ਗੇਮ ਖੇਡਣ ਲਈ ਆਪਣੀ ਮਾਂ ਦਾ ਮੋਬਾਈਲ ਫੋਨ ਦੀ ਵਰਤੋਂ ਕਰਦਾ ਸੀ ਜਦੋਂ ਉਸ ਨੇ ਕੋਈ ਵਰਜਨ ਅਪਡੇਟ ਕਰਨਾ ਹੁੰਦਾ ਸੀ ਅਤੇ ਮੈਸੇਜਾਂ ਨੂੰ ਡਿਲੀਟ ਕਰ ਦਿੰਦਾ ਸੀ। ਉਸਦੇ ਪਿਤਾ ਨੇ ਦੱਸਿਆ ਕਿ ਉਸਨੇ ਆਪਣੇ ਪੁੱਤਰ ਦੇ ਭਵਿੱਖ ਅਤੇ ਮੈਡੀਕਲ ਸਹੂਲਤਾਂ ਲਈ ਪੈਸੇ ਦੀ ਬੱਚਤ ਕੀਤੀ ਸੀ।

ਮੁੰਡੇ ਦਾ ਪਿਤਾ ਇੱਕ ਸਰਕਾਰੀ ਕਰਮਚਾਰੀ ਹੈ ਅਤੇ ਉਹ ਘਰ ਤੋਂ ਦੂਰ ਆਪਣੀ ਪੋਸਟਿੰਗ ਵਾਲੀ ਥਾਂ ‘ਤੇ ਤਾਇਨਾਤ ਸੀ ਜਦੋਂ ਉਸ ਦੇ ਪੁੱਤ ਪਬਜੀ ਮੋਬਾਈਲ ਗੇਮ ‘ਤੇ ਸਾਰੇ ਹੀ ਪੈਸੇ ਖਰਚ ਦਿੱਤੇ। ਨਾਬਾਲਗ ਫੜੇ ਜਾਣ ਤੋਂ ਬਚਣ ਲਈ ਇੱਕ ਬੈਂਕ ਖਾਤੇ ਤੋਂ ਦੂਜੇ ਬੈਂਕ ਵਿਚ ਪੈਸੇ ਬਦਲਦਾ ਰਹਿੰਦਾ ਸੀ।