Amritsar
ਪੁਲਿਸ ਨੇ ਬਰਨਾਲੇ ‘ਚ ਬਰਾਮਦ ਕੀਤੀ ਨਸ਼ੇ ਦੀ ਵੱਡੀ ਖੇਪ
15 ਮਾਰਚ : ਬਰਨਾਲਾ ਦੇ ਐਸ. ਐਸ. ਪੀ ਵੱਲੋਂ ਵੱਡੀ ਡਰੱਗ ਦੀ ਖੇਪ ਬਰਾਮਦ ਕੀਤੀ ਗਈ ਸੀ ਜਿਸ ਦੇ ਵਿੱਚ ਕਈ ਨਾਮੀ ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਗਿਆ ਸੀ। ਦੱਸ ਦਈਏ ਕਿ ਹੁਣ ਬਰਨਾਲਾ ਡਰੱਗ ਰੈਕੇਟ ਦੇ ਤਾਰ ਮਲੇਰਕੋਟਲਾ ਨਾਲ ਜੁੜ ਗਏ ਨੇ ਜਿਸ ਵਿੱਚ ਬਰਨਾਲਾ ਦੇ ਸੀ. ਆਈ. ਏ ਇੰਚਾਰਜ ਬਲਜੀਤ ਸਿੰਘ ਬਰਨਾਲਾ ਪੁਲਿਸ ਅਤੇ ਸੰਗਰੂਰ ਦੀ ਮੈਡਮ ਪਰਨੀਤ ਕੌਰ ਡਰੱਗ ਇੰਸਪੈਕਟਰ ਦੇ ਵੱਲੋਂ ਕੀਤੀ ਗਈ ਸਾਂਝੀ ਰੇਡ ਉਪਰੰਤ ਮਲੇਰਕੋਟਲਾ ਸ਼ਹਿਰ ਦੇ ਬੱਸ ਸਟੈਂਡ ਨੇੜਿਓ ਰਾਜਿੰਦਰ ਕੁਮਾਰ ਨਾਮਕ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਇੱਕ ਗੁਦਾਮ ਜੋ ਮੈਡੀਕਲ ਦੇ ਪਿੱਛੇ ਬਣਿਆ ਹੋਇਆ ਹੈ ਇਸ ‘ਚੋ 1 ਲੱਖ 57 ਹਜ਼ਾਰ 590 ਨਸ਼ੀਲੀਆਂ ਗੋਲੀਆਂ ਦੇ ਨਾਲ 12 ਲੱਖ 600 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਇਸ ਮੌਕੇ ਪਨੀਤ ਕੌਰ ਡਰੱਗ ਇੰਸਪੈਕਟਰ ਵਲੋਂ ਜਾਣਕਾਰੀ ਦਿੱਤੀ ਗਈ ਹੈ ਕੇ ਪੁਲਿਸ ਵਲੋਂ ਉਨਾ ਨੂੰ ਰੇਡ ਲਈ ਜਾਣਕਾਰੀ ਦਿੱਤੀ ਗਈ ਸੀ। ਜਿਸ ਤੋਂ ਬਾਦ ਬਿਨਾਂ ਬਿਲ ਤੋਂ ਇਹ ਸਾਰੀਆਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ ਨੇ। ਇਸ ਮੈਡੀਕਲ ਸਟੋਰ ਖਿਲਾਫ ਉੱਚ ਅਧਿਕਾਰੀਆਂ ਨੂੰ ਲਿਖਕੇ ਭੇਜਿਆ ਜਾਵੇਗਾ ਕਿ ਇਸ ਦਾ ਲਾਇਸੰਸ ਕੈਂਸਲ ਕੀਤਾ ਜਾਵੇਗਾ।
ਉਧਰ ਬਰਨਾਲਾ ਸੀ ਆਈ ਏ ਇੰਚਾਰਜ ਬਲਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਰਨਾਲਾ ਵਿਖੇ ਫੜੀ ਗਈ ਨਸ਼ੀਲੀਆਂ ਦਵਾਈਆਂ ਦੀ ਖੇਪ ਤੋਂ ਬਾਦ ਜਾਂਚ ਵਿੱਚ ਪਾਇਆ ਇਕ ਮਲੇਰਕੋਟਲਾ ਸ਼ਹਿਰ ਦੇ ਇਹ ਲੋਕ ਵੀ ਉਸ ਵਿੱਚ ਸ਼ਾਮਿਲ ਨੇ ਜਿਸ ਉਪਰੰਤ ਰੇਡ ਕੀਤੀ ਗਈ ਅਤੇ ਲੱਖਾਂ ਰੁਪਏ ਦੀਆਂ ਨਸ਼ੀਲੀਆਂ ਪਾਬੰਦੀ ਸੁਦਾ ਦਵਾਈਆਂ ਬਰਾਮਦ ਕਰਕੇ ਇਕ ਰਜਿੰਦਰ ਕੁਮਾਰ ਨਾਮਕ ਵਿਅਕਤੀ ਗ੍ਰਿਫਤਾਰ ਕਰ ਲਿਆ ਹੈ ਅਤੇ 12 ਲੱਖ 600 ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਹੈ ਅਗੇ ਹੋਰ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਇਸ ਕੇਸ ਹੀ ਮਥੁਰਾ ਤੋਂ ਵੀ ਨਸ਼ੀਲੀਆਂ ਦਵਾਈਆਂ ਫੜ੍ਹਿਆ ਹਨ।ਉਧਰ ਇਸ ਮੌਕੇ ਸਥਾਨਕ ਲੋਕਾਂ ਵਲੋਂ ਪੁਲਿਸ ਦੀ ਇਸ ਕੰਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਜੋ ਉਜਾੜ ਤੇ ਖਾਲੀ ਥਾਵਾਂ ਤੇ ਮੈਡੀਕਲ ਸਟੋਰ ਧੜੱਲੇ ਨਾਲ ਖੁਲ ਰਹੇ ਨੇ ਉਣਾ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਬੰਦ ਹੋਣੇ ਚਾਹੀਦੇ ਨੇ।