India
ਪੈਰਿਸ ਓਲੰਪਿਕਸ ‘ਚ 50kg ਕੁਸ਼ਤੀ ਇਵੈਂਟ ਵਿੱਚ ਵਿਨੇਸ਼ ਫੋਗਾਟ ਦਾ ਕਮਾਲ
ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ 2024 ਵਿੱਚ ਔਰਤਾਂ ਦੇ 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਮੁਕਾਬਲੇ ਵਿੱਚ ਜਾਪਾਨ ਦੀ ਸੁਸਾਕੀ ਯੂ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜਾਪਾਨੀ ਪਹਿਲਵਾਨ ਨੇ ਇਸ ਤੋਂ ਪਹਿਲਾਂ ਟੋਕੀਓ ਓਲੰਪਿਕ ‘ਚ ਸੋਨ ਤਗਮਾ ਜਿੱਤਿਆ ਸੀ। ਵਿਨੇਸ਼ ਫੋਗਾਟ ਕੁਆਰਟਰ ਫਾਈਨਲ ‘ਚ ਪਹੁੰਚ ਚੁੱਕੀ ਹੈ
ਸੁਸਾਕੀ ਯੂ ਆਪਣੇ ਮੈਚ ਵਿੱਚ ਸ਼ੁਰੂਆਤੀ ਅੰਕ ਹਾਸਲ ਕਰਨ ਵਿੱਚ ਸਫਲ ਰਹੀ। ਪਰ ਵਿਨੇਸ਼ ਫੋਗਾਟ ਨੇ ਸਥਿਤੀ ਨੂੰ ਨਾਟਕੀ ਢੰਗ ਨਾਲ ਬਦਲ ਦਿੱਤਾ। ਫਿਲਮ ‘ਦੰਗਲ’ ਦੀ ਯਾਦ ਦਿਵਾਉਂਦੇ ਹੋਏ ਉਨ੍ਹਾਂ ਨੇ ਤਿੰਨ ਅੰਕ ਹਾਸਲ ਕਰ ਕੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ।
ਮਹਿਲਾ ਕੁਸ਼ਤੀ ਦੇ 50 ਕਿਲੋ ਵਰਗ ਵਿੱਚ ਭਾਰਤ ਦੀ ਵਿਨੇਸ਼ ਫੋਗਾਟ ਨੇ ਜਾਪਾਨ ਦੀ ਯੂਈ ਸੁਸਾਕੀ ਨੂੰ ਤਕਨੀਕੀ ਅੰਕਾਂ ’ਤੇ ਹਰਾਇਆ। ਵਿਨੇਸ਼ ਨੇ ਆਖਰੀ 15 ਸਕਿੰਟਾਂ ‘ਚ ਟੇਬਲ ਬਦਲ ਦਿੱਤਾ। ਮੈਚ 3-2 ਨਾਲ ਬਰਾਬਰ ਰਿਹਾ, ਜਿਸ ਤੋਂ ਬਾਅਦ ਜਾਪਾਨ ਨੇ ਸਕੋਰ ਨੂੰ ਚੁਣੌਤੀ ਦਿੱਤੀ ਪਰ ਫੈਸਲਾ ਭਾਰਤ ਦੇ ਹੱਕ ਵਿੱਚ ਆਇਆ। ਇਸ ਤਰ੍ਹਾਂ ਵਿਨੇਸ਼ ਫੋਗਾਟ ਨੇ ਮਹਿਲਾ ਕੁਸ਼ਤੀ ‘ਚ ਭਾਰਤ ਲਈ ਤਮਗਾ ਦਿਵਾਉਣ ਵੱਲ ਇਕ ਹੋਰ ਮਜ਼ਬੂਤ ਕਦਮ ਪੁੱਟਿਆ ਹੈ।