Punjab
ਪੰਜਾਬ ‘ਚ ਰਾਤ ਨੂੰ ਵੱਧਣ ਲੱਗੀ ਠੰਡ, ਪ੍ਰਦੂਸਣ ਦੇ ਪੱਧਰ ਨੇ ਵੀ ਫੜ੍ਹੀ ਰਫ਼ਤਾਰ
ਪੰਜਾਬ ਦੇ ਤਾਪਮਾਨ ‘ਚ ਕੋਈ ਬਹੁਤਾ ਬਦਲਾਅ ਨਹੀਂ ਦੇਖਿਆ ਗਿਆ ਹੈ। ਕੱਲ੍ਹ ਦੇ ਮੁਕਾਬਲੇ, ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 0.5 ਡਿਗਰੀ ਵਧਿਆ ਹੈ, ਜਿਸਨੂੰ ਆਮ ਮੰਨਿਆ ਜਾਂਦਾ ਹੈ। ਘੱਟੋ-ਘੱਟ ਤਾਪਮਾਨ 0.7 ਡਿਗਰੀ ਘਟਿਆ ਹੈ, ਭਾਵ ਰਾਤਾਂ ਠੰਢੀਆਂ ਹੋ ਰਹੀਆਂ ਹਨ।
ਦੂਜੇ ਪਾਸੇ ਪੰਜਾਬ ਵਿੱਚ PM10 ਦਾ ਪੱਧਰ “ਬਹੁਤ ਹੀ ਗੈਰ-ਸਿਹਤਮੰਦ” ਪੱਧਰ ‘ਤੇ ਬਣਿਆ ਹੋਇਆ ਹੈ, ਕੱਲ੍ਹ ਅਤੇ ਅੱਜ ਲਗਭਗ 144 ਦਰਜ ਕੀਤਾ ਗਿਆ ਹੈ, ਜਦੋਂ ਕਿ PM2.5 ਵੀ 77 ਦੇ ਆਸ-ਪਾਸ ਪਹੁੰਚ ਗਿਆ ਹੈ। ਅਜਿਹੀ ਹਵਾ ਨੂੰ ਗੈਰ-ਸਿਹਤਮੰਦ ਮੰਨਿਆ ਜਾਂਦਾ ਹੈ।ਪੰਜਾਬ ਦੇ ਅੱਠ ਹਵਾ ਗੁਣਵੱਤਾ ਨਿਗਰਾਨੀ ਸਟੇਸ਼ਨਾਂ ਵਿੱਚੋਂ, ਅੰਮ੍ਰਿਤਸਰ ਅਤੇ ਬਠਿੰਡਾ ਹੀ ਦੋ ਸ਼ਹਿਰ ਹਨ ਜਿੱਥੇ ਹਵਾ ਦੀ ਗੁਣਵੱਤਾ ਅਨੁਕੂਲ ਹੈ, ਭਾਵ 100 AQI ਤੋਂ ਘੱਟ। ਹੋਰ ਸ਼ਹਿਰਾਂ ਦਾ AQI ਪੀਲੇ ਜ਼ੋਨ ਵਿੱਚ ਦਰਜ ਕੀਤਾ ਗਿਆ ਹੈ।
ਮੌਸਮ ਵਿਭਾਗ ਦੇ ਅਨੁਸਾਰ, ਇਸ ਸਮੇਂ ਪੰਜਾਬ ਵਿੱਚ ਉੱਤਰ-ਪੱਛਮ ਤੋਂ ਹਵਾਵਾਂ ਚੱਲ ਰਹੀਆਂ ਹਨ, ਜੋ ਕਿ ਰਾਜ ਦੇ ਅੰਦਰੂਨੀ ਹਿੱਸਿਆਂ ਤੋਂ ਪ੍ਰਦੂਸ਼ਕਾਂ ਨੂੰ ਹਿਲਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਗੁਆਂਢੀ ਇਲਾਕਿਆਂ ਵਿੱਚ ਲੈ ਜਾ ਰਹੀਆਂ ਹਨ। ਇਸ ਕਾਰਨ, ਕੁਝ ਇਲਾਕਿਆਂ ਵਿੱਚ ਧੂੰਏਂ ਦੀ ਸਥਿਤੀ ਬਣੀ ਰਹਿ ਸਕਦੀ ਹੈ, ਜਦੋਂ ਕਿ ਹੋਰ ਥਾਵਾਂ ‘ਤੇ ਹਵਾ ਮੁਕਾਬਲਤਨ ਸਾਫ਼ ਹੈ।
ਇਸ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਅੰਕੜਿਆਂ ਅਨੁਸਾਰ, 15 ਸਤੰਬਰ ਤੋਂ 16 ਅਕਤੂਬਰ, 2025 ਤੱਕ ਰਾਜ ਵਿੱਚ ਪਰਾਲੀ ਸਾੜਨ ਦੇ ਸਿਰਫ਼ 188 ਮਾਮਲੇ ਸਾਹਮਣੇ ਆਏ।
